ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ: ਕਾਲਜ ’ਚ 3 ਲੜਕੀਆਂ ’ਤੇ ਨੌਜਵਾਨ ਨੇ ਤੇਜ਼ਾਬ ਸੁੱਟਿਆ, ਪੀੜਤਾਂ ਦੇ ਚਿਹਰੇ ਝੁਲਸੇ

02:45 PM Mar 04, 2024 IST
ਫਾਈਲ ਫੋਟੋ।

ਮੰਗਲੌਰ, 4 ਮਾਰਚ
ਦੱਖਣੀ ਕੰਨੜ ਜ਼ਿਲ੍ਹੇ ਦੇ ਕੜਾਬਾ ਕਸਬੇ ਵਿੱਚ ਸਥਿਤ ਸਰਕਾਰੀ ਕਾਲਜ ਵਿੱਚ ਨੌਜਵਾਨ ਨੇ ਤਿੰਨ ਵਿਦਿਆਰਥਣਾਂ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਬੁਰੀ ਤਰ੍ਹਾਂ ਝੁਲਸ ਗਏ। ਇਸ ਘਟਨਾ ਤੋਂ ਬਾਅਦ ਲੜਕੀਆਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਵਿਦਿਆਰਥਣਾਂ ਕਾਲਜ ਦੇ ਗਲਿਆਰੇ ਵਿੱਚ ਬੈਠੀਆਂ ਪ੍ਰੀ-ਯੂਨੀਵਰਸਿਟੀ ਕੋਰਸ (ਪੀਯੂਸੀ) ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਸਨ, ਜਦੋਂ ਨੌਜਵਾਨ ਨੇ ਉਨ੍ਹਾਂ ਉੱਤੇ ਤੇਜ਼ਾਬ ਸੁੱਟ ਦਿੱਤਾ। ਨੌਜਵਾਨ ਨੇ ਆਪਣੀ ਪਛਾਣ ਛੁਪਾਉਣ ਲਈ ਮਾਸਕ ਅਤੇ ਟੋਪੀ ਪਾਈ ਹੋਈ ਸੀ। ਉਹ ਤੇਜ਼ਾਬ ਨਾਲ ਭਰੀ ਬੋਤਲ ਲੈ ਕੇ ਵਿਦਿਆਰਥਣਾਂ ਦੇ ਨੇੜੇ ਆਇਆ ਅਤੇ ਤੇਜ਼ਾਬ ਉਨ੍ਹਾਂ ਦੇ ਮੂੰਹ 'ਤੇ ਸੁੱਟ ਦਿੱਤਾ। ਮੁਲਜ਼ਮ ਦੀ ਪਛਾਣ ਕੇਰਲ ਦੇ ਕਾਸਰਗੋਡ ਜ਼ਿਲ੍ਹੇ ਦੇ ਰਹਿਣ ਵਾਲੇ ਅਬੀਨ ਵਜੋਂ ਹੋਈ ਹੈ। ਹਮਲੇ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਘਟਨਾ ਨੂੰ ਅੱਖੀਂ ਦੇਖਣ ਵਾਲੇ ਸਥਾਨਕ ਲੋਕਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ ਅਤੇ ਪੁਲੀਸ ਹਵਾਲੇ ਕਰ ਦਿੱਤਾ।

Advertisement

Advertisement
Advertisement