ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਨਾਟਕ ਪੁਲੀਸ ਨੇ ਸਾਈਬਰ ਧੋਖਾਧੜੀ ਦਾ ਪਰਦਾਫਾਸ਼ ਕੀਤਾ: ਦੇਸ਼ ਵਾਸੀਆਂ ਨਾਲ 854 ਕਰੋੜ ਰੁਪਏ ਦੀ ਠੱਗੀ

12:28 PM Sep 30, 2023 IST

ਬੰਗਲੌਰ, 30 ਸਤੰਬਰ
ਇਥੋਂ ਦੀ ਪੁਲੀਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ ਅਤੇ ਨਵਿੇਸ਼ ਸਕੀਮ ਦੇ ਓਹਲੇ ਵਿੱਚ ਦੇਸ਼ ਦੇ ਹਜ਼ਾਰਾਂ ਲੋਕਾਂ ਨੂੰ ਠੱਗਣ ਵਾਲੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਧੋਖਾਧੜੀ ਦੀ ਕੁੱਲ ਰਕਮ 'ਚੋਂ 5 ਕਰੋੜ ਰੁਪਏ ਜ਼ਬਤ ਕਰ ਲਏ ਗਏ ਹਨ। ਇਹ ਗਰੋਹ ਲੋਕਾਂ ਨੂੰ ਵਟਸਐਪ ਅਤੇ ਟੈਲੀਗ੍ਰਾਮ ਰਾਹੀਂ ਆਪਣੇ ਜਾਲ ਵਿੱਚ ਫਸਾਉਂਦਾ ਸੀ। ਪਹਿਲਾਂ ਉਨ੍ਹਾਂ ਨੂੰ 1,000 ਤੋਂ 10,000 ਰੁਪਏ ਦਾ ਨਵਿੇਸ਼ ਕਰਨ ਲਈ ਕਿਹਾ ਗਿਆ ਤੇ ਭਰੋਸਾ ਦਿੱਤਾ ਕਿ ਇਸ ਨਾਲ ਉਨ੍ਹਾਂ ਨੂੰ ਹਰ ਰੋਜ਼ 1,000 ਤੋਂ 5,000 ਰੁਪਏ ਦਾ ਮੁਨਾਫਾ ਮਿਲੇਗਾ। ਹਜ਼ਾਰਾਂ ਪੀੜਤਾਂ ਨੇ 1 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਰਕਮ ਦਾ ਨਵਿੇਸ਼ ਕੀਤਾ। ਪੀੜਤਾਂ ਵੱਲੋਂ ਨਵਿੇਸ਼ ਕੀਤੇ ਫੰਡ ਆਨਲਾਈਨ ਭੁਗਤਾਨਾਂ ਰਾਹੀਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਭੇਜੇ ਗਏ ਸਨ ਅਤੇ ਜਦੋਂ ਪੀੜਤਾਂ ਨੇ ਨਵਿੇਸ਼ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫੰਡ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਦੇ ਵੀ ਪੈਸੇ ਵਾਪਸ ਨਹੀਂ ਮਿਲੇ। ਪੈਸੇ ਪ੍ਰਾਪਤ ਕਰਨ ਤੋਂ ਬਾਅਦ ਮੁਲਜ਼ਮ ਇਸ ਨੂੰ ਮਨੀ ਲਾਂਡਰਿੰਗ ਨਾਲ ਜੁੜੇ ਖਾਤਿਆਂ ਵਿੱਚ ਭੇਜਦੇ। ਕ੍ਰਿਪਟੋ ਕਰੰਸੀ (ਬਨਿੈਂਸ), ਪੇਮੈਂਟ ਗੇਟਵੇ, ਗੇਮਿੰਗ ਐਪ ਰਾਹੀਂ ਵੱਖ-ਵੱਖ ਆਂਨਲਾਈਨ ਭੁਗਤਾਨ ਮਾਧਿਅਮਾਂ ਨੂੰ ਕੁੱਲ 854 ਕਰੋੜ ਰੁਪਏ ਦੀ ਰਕਮ ਭੇਜੀ ਗਈ ਸੀ।

Advertisement

Advertisement
Advertisement