ਕਰਮਾਪਾ ਵੱਲੋਂ ਦਲਾਈ ਲਾਮਾ ਨਾਲ ਜ਼ਿਊਰਿਖ਼ ’ਚ ਮੁਲਾਕਾਤ
07:36 AM Aug 31, 2024 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਧਰਮਸ਼ਾਲਾ, 30 ਅਗਸਤ
17ਵੇਂ ਕਰਮਾਪਾ ਉਗਿਯੇਨ ਤ੍ਰਿਨਲੇ ਦੋਰਜੇ ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ਼ ’ਚ ਦਲਾਈ ਲਾਮਾ ਨਾਲ ਉਨ੍ਹਾਂ ਦੀ ਸੰਖੇਪ ਠਾਹਰ ਦੌਰਾਨ ਮੁਲਾਕਾਤ ਕੀਤੀ। ਕਰਮਾਪਾ ਨੇ ਸਾਲ 2017 ’ਚ ਭਾਰਤ ਛੱਡਣ ਮਗਰੋਂ ਡੋਮਿਨੀਕਨ ਰਿਪਬਲਿਕ ਦੀ ਨਾਗਰਿਕਤਾ ਲੈ ਲਈ ਸੀ। ਇਸ ਮਗਰੋਂ ਦਲਾਈ ਲਾਮਾ ਨਾਲ ਉਨ੍ਹਾਂ ਦੀ ਇਹ ਪਹਿਲੀ ਮੁਲਾਕਾਤ ਸੀ। ਦਲਾਈ ਲਾਮਾ ਦੇ ਸਕੱਤਰ ਤੈਂਜ਼ਿਨ ਤਕਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਰਮਾਪਾ ਤੇ ਦਲਾਈ ਲਾਮਾ ਵਿਚਾਲੇ ਜ਼ਿਊਰਿਖ਼ ’ਚ ਹੋਈ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ। ਇਸ ਮੁਲਾਕਾਤ ਮਗਰੋਂ ਕਿਆਸਰਾਈਆਂ ਹਨ ਕਿ ਕਰਮਾਪਾ ਭਵਿੱਖ ’ਚ ਭਾਰਤ ਵਾਪਸ ਆ ਸਕਦੇ ਹਨ। ਇਸ ਸਬੰਧੀ ਜਦੋਂ ਤੈਂਜ਼ਿਨ ਤਕਲਾ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ। ਤਿੱਬਤ ਵਿੱਚ ਦਲਾਈ ਲਾਮਾ ਤੇ ਪੰਚਨ ਲਾਮਾ ਤੋਂ ਬਾਅਦ ਕਰਮਾਪਾ ਤੀਜੇ ਸਭ ਤੋਂ ਵੱਧੇ ਧਰਮ ਗੁਰੂ ਹਨ।
Advertisement
Advertisement
Advertisement