ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਜਰਾਤੀ ਜ਼ਾਇਕੇ ਦੀ ਦੀਵਾਨੀ ਹੈ ਕਰੀਨਾ ਕਪੂਰ ਖਾਨ

07:03 AM Jan 13, 2025 IST
ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਗੁਜਰਾਤੀ ਜ਼ਾਇਕੇ ਦੀ ਦੀਵਾਨੀ ਹੈ। ਉਸ ਨੇ ਗੁਜਰਾਤੀ ਖਾਣਾ ਕੜ੍ਹੀ ਅਤੇ ਉਂਧਿਓ ਵਰਗੇ ਸੁਆਦੀ ਪਕਵਾਨਾਂ ਨਾਲ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਕਰੀਨਾ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ ਜਿੱਥੇ ਉਸ ਨੇ ਆਪਣੀ ਦੋਸਤ ਪੂਨਮ ਦਮਾਨੀਆ ਵਲੋਂ ਭੇਜੇ ਗਏ ਪਕਵਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਇਸ ਦੀ ਕੈਪਸ਼ਨ ’ਚ ਲਿਖਿਆ, ‘ਯਾਰ ਕੜ੍ਹੀ ਔਰ ਉਂਧਿਓ.. ਹਰ ਕੋਈ ਜਾਨਤਾ ਹੈ ਕਿ ਮੇਰਾ ਗੁੱਜੂ ਕੇ ਲੀਏ ਜਨੂੰਨ... ਥੈਂਕਯੂ ਮੇਰੀ ਪੂਨੀ।’ ਜ਼ਿਕਰਯੋਗ ਹੈ ਕਿ ਕਰੀਨਾ ਕਪੂਰ ਪਿਛਲੇ ਹਫਤੇ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੇਟਿਆਂ ਤੈਮੂਰ ਅਲੀ ਖਾਨ ਅਤੇ ਜੇਹ ਅਲੀ ਖਾਨ ਨਾਲ ਸਵਿਟਜ਼ਰਲੈਂਡ ਵਿੱਚ ਛੁੱਟੀਆਂ ਮਨਾਉਂਦੀ ਨਜ਼ਰ ਆਈ ਸੀ। ਕਰੀਨਾ ਨੇ ਆਖਰੀ ਵਾਰ ਰੋਹਿਤ ਸ਼ੈੱਟੀ ਦੀ ਪੁਲੀਸ ਡਰਾਮਾ ਫਿਲਮ ‘ਸਿੰਘਮ ਅਗੇਨ’ ਵਿੱਚ ਅਜੈ ਦੇਵਗਨ ਨਾਲ ਕੰਮ ਕੀਤਾ ਸੀ। ਇਸ ਫਿਲਮ ਵਿੱਚ ਦੀਪਿਕਾ ਪਾਦੂਕੋਨ, ਅਕਸ਼ੈ ਕੁਮਾਰ, ਰਣਵੀਰ ਸਿੰਘ, ਜੈਕੀ ਸ਼ਰੌਫ ਅਤੇ ਅਰਜੁਨ ਕਪੂਰ ਅਦਾਕਾਰ ਸਨ। ਕਰੀਨਾ ‘ਰਾਜ਼ੀ’ ਫੇਮ ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਨਾਲ ਅਗਲੇ ਪ੍ਰਾਜੈਕਟ ‘ਦਾਇਰਾ’ ਲਈ ਕੰਮ ਕਰ ਰਹੀ ਹੈ। ਇਹ ਚਰਚੇ ਹਨ ਕਿ ਇਸ ਫਿਲਮ ਵਿਚ ਆਯੂਸ਼ਮਾਨ ਖੁਰਾਣਾ ਮੁੱਖ ਭੂਮਿਕਾ ਨਿਭਾਏਗਾ। -ਆਈਏਐੱਨਐੱਸ
Advertisement
Advertisement