For the best experience, open
https://m.punjabitribuneonline.com
on your mobile browser.
Advertisement

ਹੌਲੀਵੁੱਡ ਅਦਾਕਾਰ ਐਡਮ ਡਰਾਈਵਰ ਦੀ ਦੀਵਾਨੀ ਹੈ ਕਰੀਨਾ ਕਪੂਰ

08:54 AM Jun 03, 2024 IST
ਹੌਲੀਵੁੱਡ ਅਦਾਕਾਰ ਐਡਮ ਡਰਾਈਵਰ ਦੀ ਦੀਵਾਨੀ ਹੈ ਕਰੀਨਾ ਕਪੂਰ
Advertisement

ਮੁੰਬਈ: ਅਦਾਕਾਰਾ ਕਰੀਨਾ ਕਪੂੂਰ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਹੌਲੀਵੁੱਡ ਵਿੱਚ ਉਸ ਨੂੰ ਇੱਕ ਅਦਾਕਾਰ ਨੇ ਪ੍ਰਭਾਵਿਤ ਕੀਤਾ ਹੈ। ਇਹ ਆਸਕਰ ਜੇਤੂ ਅਦਾਕਾਰ ਐਡਮ ਡਰਾਈਵਰ ਹਨ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਐਡਮ ਡਰਾਈਵਰ ਦੀ ਜੀਵਨੀ ’ਤੇ ਆਧਾਰਿਤ ਫ਼ਿਲਮ ‘ਫੇਰਾਰੀ’ ਤੋਂ ਉਸ ਦੇ ਚਰਿੱਤਰ ਸਬੰਧੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ ‘ਦੀਵਾਨਗੀ’ ਹੈ। ਐਡਮ ਡਰਾਈਵਰ ਨੇ ਸਾਲ 2010 ਵਿੱਚ ‘ਮਿਸੇਜ਼ ਵਾਰੇਨ’ਜ਼ ਪ੍ਰੋਫੈਸ਼ਨ’ ਨਾਲ ਬਰਾਡਵੇਅ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਮਗਰੋਂ ‘ਮੈਨ ਐਂਡ ਬੁਆਏ’ ਵਿੱਚ ਨਜ਼ਰ ਆਏ। ਉਨ੍ਹਾਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਫ਼ਿਲਮ ‘ਲਿੰਕਨ’ ਵਿੱਚ ਸਹਾਇਕ ਕਲਾਕਾਰ ਵਜੋਂ ਕੰਮ ਕਰਦਿਆਂ ਕੀਤੀ। ਉਨ੍ਹਾਂ ਮਾਈਕਲ ਮਨ ਦੀ ਫ਼ਿਲਮ ‘ਫੇਰਾਰੀ’ ਵਿੱਚ ਐਜ਼ੋ ਫੇਰਾਰੀ ਦੀ ਭੂਮਿਕਾ ਨਿਭਾਈ। ਇਸ ਸਮੇਂ ਅਦਾਕਾਰਾ ਕਰੀਨਾ ਕਪੂਰ ਫ਼ਿਲਮ ‘ਕ੍ਰਿਊ’ ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ ਜਿਸ ਵਿੱਚ ਉਸ ਨੇ ਕ੍ਰਿਤੀ ਸੇਨਨ ਅਤੇ ਤੱਬੂ ਨਾਲ ਕੰਮ ਕੀਤਾ ਹੈ। ਫ਼ਿਲਮ ਵਿੱਚ ਦਲਜੀਤ ਦੁਸਾਂਝ, ਕਪਿਲ ਸ਼ਰਮਾ, ਸਾਸਵਤਾ ਚੈਟਰਜੀ, ਰਾਜੇਸ਼ ਸ਼ਰਮਾ ਅਤੇ ਕੁਲਭੂਸ਼ਨ ਖਰਬੰਦਾ ਨੇ ਵੀ ਕੰਮ ਕੀਤਾ ਹੈ। -ਏਐੱਨਆਈ

Advertisement

Advertisement
Advertisement
Author Image

sukhwinder singh

View all posts

Advertisement