ਕਰੀਨਾ ਕਪੂਰ ਪਰਿਵਾਰ ਨਾਲ ਛੁੱਟੀਆਂ ਮਨਾਉਣ ਤਨਜ਼ਾਨੀਆ ਪੁੱਜੀ
ਮੁੰਬਈ: ਬੌਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਆਪਣੇ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨਾਲ ਤਨਜ਼ਾਨੀਆ ਵਿੱਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਛੁੱਟੀਆਂ ਦੇ ਯਾਦਗਾਰੀ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਮੋਢੇ ’ਤੇ ਵੱਡਾ ਬੈਗ ਟੰਗਿਆ ਹੋਇਆ ਹੈ ਤੇ ਉਹ ਕਮੀਜ਼ ਅਤੇ ਜੀਨਸ ਵਿੱਚ ਬਹੁਤ ਫਬ ਰਹੀ ਹੈ। ਉਹ ਤਨਜ਼ਾਨੀਆ ਦੇ ਸ਼ਾਨਦਾਰ ਦ੍ਰਿਸ਼ ਦਾ ਆਨੰਦ ਮਾਣਦੀ ਪ੍ਰਤੀਤ ਹੋ ਰਹੀ ਹੈ। ਉਸ ਨੇ ਤਸਵੀਰ ਦੀ ਕੈਪਸ਼ਨ ਵਿੱਚ ਲਿਖਿਆ, ‘29 ਮਾਰਚ ਦੀ ਉਡੀਕ ਕਰ ਰਹੀ ਹਾਂ।’ ਇਕ ਦਿਨ ਪਹਿਲਾਂ ‘ਜਬ ਵੂਈ ਮੈੱਟ’ ਦੀ ਅਦਾਕਾਰਾ ਨੇ ਚੜ੍ਹਦੇ ਸੂਰਜ ਦੀ ਖੂਬਸੂਰਤ ਤਸਵੀਰ ਸਾਂਝੀ ਕੀਤੀ ਸੀ। ਜਾਣਕਾਰੀ ਅਨੁਸਾਰ ਕਰੀਨਾ ਜਲਦੀ ਹੀ ਕ੍ਰਿਤੀ ਸੈਨਨ, ਤੱਬੂ ਅਤੇ ਦਿਲਜੀਤ ਦੋਸਾਂਝ ਨਾਲ ਫਿਲਮ ‘ਕਰਿਊ’ ਵਿੱਚ ਨਜ਼ਰ ਆਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਹਾਲ ਹੀ ਵਿੱਚ ਇਸ ਫਿਲਮ ਦਾ ਟਰੇਲਰ ਜਾਰੀ ਕੀਤਾ ਸੀ। ਫਿਲਮ ਵਿੱਚ ਤੱਬੂ, ਕਰੀਨਾ ਅਤੇ ਕ੍ਰਿਤੀ ਏਅਰ ਹੋਸਟੈੱਸ ਦਾ ਕਿਰਦਾਰ ਨਿਭਾ ਰਹੀਆਂ ਹਨ। -ਏਐੱਨਆਈ