For the best experience, open
https://m.punjabitribuneonline.com
on your mobile browser.
Advertisement

ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ’ਚ ਲੱਗੀਆਂ ਸੁਰਾਂ

09:01 AM Apr 21, 2024 IST
ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ’ਚ ਲੱਗੀਆਂ ਸੁਰਾਂ
ਮੋਗਾ ਵਿੱਚ ਰੋਡ ਸ਼ੋਅ ਦੌਰਾਨ ਕਰਮਜੀਤ ਅਨਮੋਲ, ਬੀਨੂ ਢਿੱਲੋਂ ਤੇ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 20 ਅਪਰੈਲ
ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਦਾਕਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਫ਼ਿਲਮੀ ਸਿਤਾਰਿਆਂ ਨੇ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਦੇ ਹੱਕ ਵਿਚ ਹਰਬੀ ਸੰਘਾ, ਸੋਨੀਆ ਮਾਨ ਤੇ ਬੀਨੂ ਢਿੱਲੋਂ ਡੱਟ ਗਏ ਹਨ। ਫ਼ਰੀਦਕੋਟ ਰਾਖਵਾਂ ਹਲਕੇ ਤੋਂ ‘ਆਪ’ ਵੱਲੋਂ ਕਲਾਕਾਰ ਕਰਮਜੀਤ ਅਨਮੋਲ ਤੇ ਭਾਜਪਾ ਵੱਲੋਂ ਕਲਾਕਾਰ ਹੰਸ ਰਾਜ ਹੰਸ ਦੇ ਚੋਣ ਮੈਦਾਨ ਵਿਚ ਉਤਾਰਨ ਨਾਲ ਇਹ ਨਵੀਂ ਪਿਰਤ ਨਾ ਸਿਰਫ਼ ਚੋਣ ਮੁਹਿੰਮ ਨੂੰ ਇੱਕ ਨਵਾਂ ਰੰਗ ਦੇ ਰਹੀ ਹੈ, ਸਗੋਂ ਰਵਾਇਤੀ ਪਾਰਟੀਆਂ ਦੇ ਸਥਾਨਕ ਉਮੀਦਵਾਰਾਂ ਅਤੇ ਵੋਟਰਾਂ ਲਈ ਵੀ ਇੱਕ ਵੱਖਰੀ ਚੁਣੌਤੀ ਪੇਸ਼ ਕਰ ਰਹੀ ਹੈ।
‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਅੱਜ ਆਪਣੇ ਸਾਥੀ ਕਲਾਕਾਰ ਬੀਨੂ ਢਿੱਲੋਂ ਨਾਲ ਅਜੀਤਵਾਲ ’ਚ ਰੋਡ ਸ਼ੋਅ ਕੀਤਾ। ਬਾਘਾਪੁਰਾਣਾ ਵਿੱਚ ਕਰਮਜੀਤ ਅਨਮੋਲ ਤੇ ਬੀਨੂ ਢਿੱਲੋਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਅਦਾਕਾਰ ਬੀਨੂ ਢਿੱਲੋਂ ਨੇ ਕਰਮਜੀਤ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਭਗਵੰਤ ਮਾਨ ਵਾਂਗ ਹੀ ਪੰਜਾਬ ਦੇ ਹੱਕਾਂ ਲਈ ਗਰਜੇਗਾ। ਇਸ ਮੌਕੇ ਕਰਮਜੀਤ ਅਨਮੋਲ ਨੇ ਕਿਹਾ ਕਿ ਅਤਿ ਦੀ ਮਹਿੰਗਾਈ ਅਤੇ ਭਾਜਪਾ ਦੀ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਵੋਟ ਦੇ ਅਧਿਕਾਰ ਨੂੰ ਹਥਿਆਰ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਰ ਤਕੜਾ ਕਰਨ।

Advertisement

Advertisement
Author Image

sukhwinder singh

View all posts

Advertisement
Advertisement
×