ਗੁਰਦੁਆਰਾ ਬਾਉਲੀ ਸਾਹਿਬ ਦੀ ਸਰਾਂ ਦੀ ਕਾਰ-ਸੇਵਾ ਆਰੰਭ
07:04 PM Jun 23, 2023 IST
ਪੱਤਰ ਪ੍ਰੇਰਕ
Advertisement
ਸ੍ਰੀ ਗੋਇੰਦਵਾਲ ਸਾਹਿਬ, 10 ਜੂਨ
ਗੁਰਦੁਆਰਾ ਬਾਉਲੀ ਸਾਹਿਬ ਵਿਖੇ ਗੁਰੂ ਘਰ ਆਉਣ ਵਾਲੇ ਯਾਤਰੀਆਂ ਦੇ ਠਹਿਰਾਉ ਲਈ ਨਵੀਂ ਬਣਾਈ ਜਾ ਰਹੀ ਦੋ ਮੰਜ਼ਿਲਾ ਸਰਾਂ ਦੇ ਨਿਰਮਾਣ ਕਾਰਜਾਂ ਦੀ ਕਾਰਸੇਵਾ ਦਾ ਆਰੰਭ ਸੰਪਰਦਾਇ ਸਰਹਾਲੀ ਸਾਹਿਬ ਵੱਲੋਂ ਬਾਬਾ ਗੁਰਨਾਮ ਸਿੰਘ ਯੂਪੀ ਵਾਲਿਆਂ ਵੱਲੋਂ ਟੱਕ ਲਾ ਕੇ ਕੀਤਾ ਗਿਆ। ਇਸ ਮੌਕੇ ਹੈਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵੱਲੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਨਵੀਂ ਸਰਾਂ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਬਾਬਾ ਦਿਲਬਾਗ ਸਿੰਘ, ਮੈਨੇਜਰ ਯੁਵਰਾਜ ਸਿੰਘ ਅਤੇ ਬਾਬਾ ਦਵਿੰਦਰ ਸਿੰਘ ਸੋਨੂੰ ਵੱਲੋਂ ਟੱਕ ਲਾਉਣ ਉਪਰੰਤ ਕਾਰਸੇਵਾ ਦੀ ਆਰੰਭਤਾ ਕੀਤੀ ਗਈ। ਬਾਬਾ ਗੁਰਨਾਮ ਸਿੰਘ ਨੇ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਸੰਪਰਦਾਇ ਸਰਹਾਲੀ ਸਾਹਿਬ ਵੱਲੋਂ ਬਾਬਾ ਘੋਲਾ ਸਿੰਘ ਜੀ ਦੀ ਅਗਵਾਈ ਵਿੱਚ ਇਸ ਇਮਾਰਤ ਵਿੱਚ ਦਰਜਨ ਤੋਂ ਵੱਧ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ।
Advertisement
Advertisement