ਕਪੂਰ ਪਰਿਵਾਰ ਨੇ ਨਵੇਂ ਸਾਲ ਮੌਕੇ ਥਾਈਲੈਂਡ ਵਿੱਚ ਕੀਤੀ ਮਸਤੀ
ਬੈਂਕਾਕ (ਥਾਈਲੈਂਡ):
ਬੌਲੀਵੁੱਡ ਅਦਾਕਾਰਾਂ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਨਵੇਂ ਸਾਲ ਮੌਕੇ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰ ਦੋਸਤਾਂ ਨਾਲ ਥਾਈਲੈਂਡ ਵਿੱਚ ਜਸ਼ਨ ਮਨਾਏ ਤੇ ਛੁੱਟੀਆਂ ਦਾ ਆਨੰਦ ਮਾਣਿਆ। ਇਸ ਸਬੰਧੀ ਉਨ੍ਹਾਂ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਸਾਰੇ ਕਿਸ਼ਤੀ ’ਚ ਬੈਠੇ ਮਸਤੀ ਕਰ ਰਹੇ ਹਨ। ਰਣਬੀਰ ਦੀ ਭੈਣ ਰਿਧੀਮਾ ਕਪੂਰ ਸਾਹਨੀ ਨੇ ਕੁਝ ਤਸਵੀਰਾਂ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਉਸ ਨੇ ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ‘ਹਮ ਸਾਥ-ਸਾਥ ਹੈਂ’ ਲਿਖਿਆ ਹੈ। ਇਸ ਤਸਵੀਰ ’ਚ ਆਲੀਆ, ਰਣਬੀਰ, ਰਾਹਾ, ਰਿਧੀਮਾ, ਨੀਤੂ ਕਪੂਰ, ਸੋਨੀ ਰਾਜ਼ਦਾਨ, ਰਿਧੀਮਾ ਦਾ ਪਤੀ ਤੇ ਕਾਰੋਬਾਰੀ ਭਰਤ, ਉਨ੍ਹਾਂ ਦੀ ਧੀ ਸਮਾਰਾ, ਰੋਹਿਤ ਧਵਨ ਤੇ ਉਨ੍ਹਾਂ ਦੀ ਪਤਨੀ ਜਾਨਵੀ ਅਤੇ ਫਿਲਮਸਾਜ਼ ਅਯਾਨ ਮੁਖਰਜੀ ਵੀ ਨਜ਼ਰ ਆ ਰਹੇ ਹਨ। ਸੋਨੀ ਰਾਜ਼ਦਾਨ ਨੇ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਸਾਰੀਆਂ ਤਸਵੀਰਾਂ ’ਚੋਂ ਆਲੀਆ ਤੇ ਰਣਬੀਰ ਦੀ ਧੀ ਰਾਹਾ ਦੇ ਪਿਆਰੇ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੀਤੂ ਕਪੂਰ ਨੇ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ’ਚ ਆਲੀਆ ਆਪਣੀ ਧੀ ਰਾਹਾ ਨਾਲ ਡੁੱਬਦੇ ਸੂਰਜ ਦਾ ਨਜ਼ਾਰਾ ਦੇਖ ਰਹੀ ਰਹੀ ਹੈ, ਜੋ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਕਪੂਰ ਪਰਿਵਾਰ ਨੇ ਥਾਈਲੈਂਡ ’ਚ ਨਵੇਂ ਸਾਲ ਦਾ ਜ਼ਸ਼ਨ ਮਨਾਇਆ ਹੈ। ਇਸ ਜਸ਼ਨ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। -ਏਐੱਨਆਈ