For the best experience, open
https://m.punjabitribuneonline.com
on your mobile browser.
Advertisement

ਵੈਸ਼ਨੋ ਦੇਵੀ ਮੰਦਰ ਨਤਮਸਤਕ ਹੋਇਆ ਕਪਿਲ ਸ਼ਰਮਾ

07:24 AM Apr 17, 2024 IST
ਵੈਸ਼ਨੋ ਦੇਵੀ ਮੰਦਰ ਨਤਮਸਤਕ ਹੋਇਆ ਕਪਿਲ ਸ਼ਰਮਾ
Advertisement

ਕਟੜਾ (ਜੰਮੂ ਕਸ਼ਮੀਰ): ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ‘ਨਵਰਾਤਰਿਆਂ’ ਦੇ ਪਵਿੱਤਰ ਦਿਨਾਂ ਦੌਰਾਨ ਆਸ਼ੀਰਵਾਦ ਲੈਣ ਲਈ ਅੱਜ ਕੱਟੜਾ ਵਿੱਚ ਵੈਸ਼ਨੋ ਦੇਵੀ ਮੰਦਰ ਪਹੁੰਚਿਆ। ਇਸ ਸਬੰਧੀ ਉਸ ਨੇ ਆਪਣੇ ਚਾਹੁਣ ਵਾਲਿਆਂ ਲਈ ਸੋਸ਼ਲ ਮੀਡੀਆ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਸ ਦੇ ਲਾਲ ਪ੍ਰਿੰਟਿਡ ਕੁੜਤਾ ਅਤੇ ਕਰੀਮ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕਪਿਲ ਦਾ ਕਾਮੇਡੀ ਸ਼ੋਅ ‘ਦਿ ਗਰੇਟ ਇੰਡੀਅਨ ਕਪਿਲ ਸ਼ੋਅ’ ਕਾਫ਼ੀ ਮਕਬੂਲ ਹੋ ਰਿਹਾ ਹੈ। ਇਸ ਵਿੱਚ ਕ੍ਰਿਸ਼ਨਾ ਅਭਿਸ਼ੇਕ, ਰਾਜੀਵ ਠਾਕੁਰ, ਕਿੱਕੂ ਸ਼ਾਰਧਾ ਅਤੇ ਅਰਚਨਾ ਪੂਰਨ ਸਿੰਘ ਸ਼ਾਮਲ ਹਨ। ਲੰਬੇ ਅਰਸੇ ਮਗਰੋਂ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਮੁੜ ਕਾਮੇਡੀ ਸ਼ੋਅ ਵਿੱਚ ਇਕੱਠੇ ਹੋਏ ਹਨ। ਉਸ ਨੂੰ ਫ਼ਿਲਮ ‘ਕਰਿਊ’ ਵਿੱਚ ਦੇਖਿਆ ਗਿਆ ਸੀ ਜਿਸ ਵਿੱਚ ਕਰੀਨਾ ਕਪੂਰ, ਤੱਬੂ ਅਤੇ ਕ੍ਰਿਤੀ ਸੈਨਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×