ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਪਾਲ ਮੋਚਨ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸਮਾਪਤ

07:41 AM Nov 16, 2024 IST
ਯਮੁਨਾਨਗਰ ਦੇ ਬਿਲਾਸਪੁਰ ਸਥਿਤ ਮੇਲਾ ਕਪਾਲ ਮੋਚਨ ਵਿੱਚ ਸ਼ਿਰਕਤ ਕਰਦੇ ਹੋਏ ਸ਼ਰਧਾਲੂ।

ਦਵਿੰਦਰ ਸਿੰਘ
ਯਮੁਨਾਨਗਰ, 15 ਨਵੰਬਰ
ਪ੍ਰਸਿੱਧ, ਇਤਿਹਾਸਕ ਅਤੇ ਧਾਰਮਿਕ ਤੀਰਥਰਾਜ ਕਪਾਲ ਮੋਚਨ ਮੇਲਾ ਅੱਜ ਪੂਰੀ ਸ਼ਰਧਾ, ਧੂਮਧਾਮ ਅਤੇ ਇਲਾਕੇ ਦੀ ਸ਼ਾਨੋ-ਸ਼ੌਕਤ ਨਾਲ ਸ਼ਾਂਤਮਈ ਢੰਗ ਨਾਲ ਸਮਾਪਤ ਹੋ ਗਿਆ। ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਲਗਪਗ 10 ਲੱਖ ਸ਼ਰਧਾਲੂਆਂ ਨੇ ਤਿੰਨਾਂ ਸਰੋਵਰਾਂ ਵਿੱਚ ਇਸ਼ਨਾਨ ਕੀਤਾ, ਮੰਦਰਾਂ ਵਿੱਚ ਪੂਜਾ ਕੀਤੀ ਅਤੇ ਸਾਰੇ ਗੁਰਦੁਆਰਿਆਂ ਵਿੱਚ ਮੱਥਾ ਟੇਕਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ । ਕੱਤਕ ਮਹੀਨੇ ਦੀ ਪੂਰਨਮਾਸ਼ੀ ਮੌਕੇ ਇਸ ਪਵਿੱਤਰ ਅਸਥਾਨ ’ਤੇ ਸਥਿਤ ਕਪਾਲ ਮੋਚਨ ਸਰੋਵਰ, ਰਿਣ ਮੋਚਨ ਸਰੋਵਰ ਅਤੇ ਸੂਰਜ ਕੁੰਡ ਵਿਖੇ ਵੱਖ-ਵੱਖ ਰਾਜਾਂ ਤੋਂ ਆਏ ਵੱਖ-ਵੱਖ ਧਰਮਾਂ ਦੇ ਸ਼ਰਧਾਲੂਆਂ ਨੇ 14 ਨਵੰਬਰ ਦੀ ਰਾਤ 12 ਵਜੇ ਤੋਂ ਮੁੱਖ ਇਸ਼ਨਾਨ ਕਰਨਾ ਸ਼ੁਰੂ ਕੀਤਾ। ਇਹ ਨਜ਼ਾਰਾ ਬਹੁਤ ਸੁੰਦਰ ਸੀ ਕਿਉਂਕਿ ਹਰ ਸ਼ਰਧਾਲੂ ਨੇ ਹਰ ਝੀਲ ਵਿਚ ਇਸ਼ਨਾਨ ਕਰਨ ਤੋਂ ਪਹਿਲਾਂ ਦੀਵਾ ਜਗਾ ਕੇ ਮਨੋਕਾਮਨਾ ਕੀਤੀ ਅਤੇ ਪਹਿਲਾਂ ਕੀਤੀ ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਪੂਜਾ ਕੀਤੀ । ਕਪਾਲ ਮੋਚਨ ਦਾ ਮੇਲਾ ਇਸ ਕਰਕੇ ਵੀ ਮਸ਼ਹੂਰ ਹੈ ਕਿ ਇੱਥੇ ਸੱਚੇ ਮਨ ਨਾਲ ਕੀਤੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ ਅਤੇ ਮਨੋਕਾਮਨਾ ਪੂਰੀ ਹੋਣ ਤੋਂ ਬਾਅਦ ਹੀ ਸ਼ਰਧਾਲੂ ਇੱਥੋਂ ਦੇ ਪਵਿੱਤਰ ਸਰੋਵਰਾਂ ਵਿੱਚ ਇਸ਼ਨਾਨ ਕਰਨ ਲਈ ਆਉਂਦੇ ਹਨ। ਇਸ ਦੌਰਾਨ ਖਾਣ ਵਾਲੀਆਂ ਚੀਜ਼ਾਂ ਅਤੇ ਖਿਡੌਣਿਆਂ ਦੇ ਕਾਫ਼ੀ ਸਟਾਲ ਲੱਗੇ ਹੋਏ ਸਨ।

Advertisement

ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ

ਮੇਲਾ ਮੁੱਖ ਪ੍ਰਬੰਧਕ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਦੀ ਰਹਿਨੁਮਾਈ ਹੇਠ ਕਪਾਲ ਮੋਚਨ ਵਿੱਚ ਪੰਜ ਦਿਨ ਚੱਲਣ ਵਾਲੇ ਮੇਲੇ ਲਈ ਪ੍ਰਸ਼ਾਸਨ ਵੱਲੋਂ ਹਰ ਪੱਖ ਤੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਮੇਲਾ ਪ੍ਰਬੰਧਕ ਅਤੇ ਬਿਲਾਸਪੁਰ ਦੇ ਐੱਸਡੀਐੱਮ ਜਸਪਾਲ ਸਿੰਘ ਗਿੱਲ ਲਗਾਤਾਰ ਪੂਰੇ ਮੇਲਾ ਖੇਤਰ ਦਾ ਜਾਇਜ਼ਾ ਲੈਂਦੇ ਰਹੇ ਅਤੇ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਮੇਲਾ ਖੇਤਰ ਵਿੱਚ ਰਾਤ ਭਰ ਮੌਜੂਦ ਰਿਹਾ। ਮੁੱਖ ਮੇਲਾ ਪ੍ਰਬੰਧਕ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਅਤੇ ਮੇਲਾ ਪ੍ਰਬੰਧਕ ਅਤੇ ਐੱਸਡੀਐੱਮ ਜਸਪਾਲ ਸਿੰਘ ਗਿੱਲ ਨੇ ਮੁੱਖ ਇਸ਼ਨਾਨ ਸਮੇਂ ਸ਼ਰਧਾਲੂਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਇਸ ਪਵਿੱਤਰ ਤੀਰਥ ਅਸਥਾਨ ’ਤੇ ਜਿਨ੍ਹਾਂ ਭਾਵਨਾਵਾਂ ਅਤੇ ਇੱਛਾਵਾਂ ਨਾਲ ਆਏ ਹਨ, ਉਹ ਜਲਦੀ ਹੀ ਪੂਰੀਆਂ ਹੋਣ। ਮੇਲੇ ਦੀ ਸਮਾਪਤੀ ਮਗਰੋਂ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ। ਮੇਲੇ ਕਾਰਨ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਦਿਨ ਰਾਤ ਡਿਊਟੀਆਂ ਕਰਨੀਆਂ ਪਈਆਂ।

Advertisement
Advertisement