ਹਿੰਦੂ ਵਿਆਹ ਕਾਨੂੰਨ ’ਚ ਕੰਨਿਆਦਾਨ ਜ਼ਰੂਰੀ ਨਹੀਂ: ਹਾਈ ਕੋਰਟ
11:52 AM Apr 08, 2024 IST
ਲਖਨਊ, 8 ਅਪਰੈਲ
ਅਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਹਾਲ ਹੀ ਵਿਚ ਕਿਹਾ ਹੈ ਕਿ ਹਿੰਦੂ ਮੈਰਿਜ ਐਕਟ ਤਹਿਤ ਹਿੰਦੂ ਵਿਆਹ ਲਈ ਕੰਨਿਆਦਾਨ ਜ਼ਰੂਰੀ ਨਹੀਂ ਹੈ। ਅਦਾਲਤ ਨੇ ਕਿਹਾ ਕਿ ਸਿਰਫ਼ ਸੱਤ ਫੇਰੇ ਸਪਤਪਦੀ ਹੀ ਹਿੰਦੂ ਵਿਆਹ ਦੀ ਜ਼ਰੂਰੀ ਰਸਮ ਹੈ ਅਤੇ ਹਿੰਦੂ ਮੈਰਿਜ ਐਕਟ ਵਿੱਚ ਵਿਆਹ ਲਈ ਕੰਨਿਆਦਾਨ ਦੀ ਵਿਵਸਥਾ ਨਹੀਂ ਹੈ। ਜਸਟਿਸ ਸੁਭਾਸ਼ ਵਿਦਿਆਰਥੀ ਦੇ ਬੈਂਚ ਨੇ ਇਹ ਟਿੱਪਣੀ ਆਸ਼ੂਤੋਸ਼ ਯਾਦਵ ਵੱਲੋਂ ਦਾਇਰ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਦੌਰਾਨ ਕੀਤੀ। ਅਦਾਲਤ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 7 ਦਾ ਵੀ ਹਵਾਲਾ ਦਿੱਤਾ। ਅਦਾਲਤ ਨੇ ਕਿਹਾ, ‘ਹਿੰਦੂ ਮੈਰਿਜ ਐਕਟ ਦੀ ਧਾਰਾ ਸੱਤ ਮੁਤਾਬਕ ਹਿੰਦੂ ਵਿਆਹ ਦੀਆਂ ਰਸਮਾਂ (1) ਹਿੰਦੂ ਵਿਆਹ ਕਿਸੇ ਵੀ ਧਿਰ ਦੀਆਂ ਰੀਤੀ ਰਿਵਾਜਾਂ ਅਤੇ ਰਸਮਾਂ ਅਨੁਸਾਰ ਮਨਾਇਆ ਕੀਤਾ ਜਾ ਸਕਦਾ ਹੈ, (2) ਅਜਿਹੀਆਂ ਰਸਮਾਂ ਅਤੇ ਲਾੜਾ-ਲਾੜੀ ਵੱਲੋਂ ਪਵਿੱਤਰ ਅਗਨੀ ਦੇ ਸੱਤੇ ਫੇਰੇ ਲੈਣੇ ਜ਼ਰੂਰੀ ਹਨ। ਸੱਤਵੇਂ ਗੇੜ ਦੇ ਪੂਰਾ ਹੋਣ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ।
Advertisement
Advertisement