ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੰਗਨਾ ਨੇ ਗਾਂਧੀ ਜੈਅੰਤੀ ਮੌਕੇ ਦਿੱਤਾ ਵਿਵਾਦਤ ਬਿਆਨ

07:02 AM Oct 03, 2024 IST

ਮੰਡੀ (ਦੀਪੇਂਦਰ ਮੰਟਾ):

Advertisement

ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਇੰਸਟਗ੍ਰਾਮ ’ਤੇ ਪੋਸਟ ਪਾ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ। ਉਸ ਨੇ ਆਪਣੀ ਪੋਸਟ ਰਾਹੀਂ ਰਾਸ਼ਟਰਪਿਤਾ ਦੀ ਵਿਰਾਸਤ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਕੰਗਨਾ ਸਿੱਖਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੇ ਵਿਵਾਦਤ ਬਿਆਨਾਂ ਰਾਹੀਂ ਪਹਿਲਾਂ ਤੋਂ ਹੀ ਸੁਰਖੀਆਂ ’ਚ ਹੈ। ਹੁਣ ਜਦੋਂ ਪੂਰਾ ਮੁਲਕ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਨੂੰ ਸ਼ਰਧਾਲੀਆਂ ਭੇਟ ਕਰ ਰਿਹਾ ਸੀ ਤਾਂ ਭਾਜਪਾ ਆਗੂ ਕੰਗਨਾ ਨੇ ਮੁੜ ਵਿਵਾਦ ਖੜ੍ਹਾ ਕਰ ਦਿੱਤਾ। ਆਪਣੇ ਸੁਨੇਹੇ ’ਚ ਕੰਗਨਾ ਨੇ ਕਿਹਾ, ‘ਦੇਸ਼ ਦੇ ਪਿਤਾ ਨਹੀਂ ਦੇਸ਼ ਦੇ ਤਾਂ ਲਾਲ ਹੁੰਦੇ ਹਨ। ਧੰਨ ਨੇ ਭਾਰਤ ਮਾਂ ਦੇ ਇਹ ਲਾਲ।’ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ‘ਭਾਰਤ ਮਾਤਾ ਦੇ ਲਾਲ’ ਕਰਾਰ ਦਿੱਤਾ ਹੈ ਅਤੇ ਲੁਕਵੇਂ ਸ਼ਬਦਾਂ ’ਚ ਮਹਾਤਮਾ ਗਾਂਧੀ ਨੂੰ ਮਿਲੇ ਰਾਸ਼ਟਰਪਿਤਾ ਦੇ ਦਰਜੇ ’ਤੇ ਟਿੱਪਣੀ ਕੀਤੀ। ਕੰਗਨਾ ਦੇ ਇਸ ਬਿਆਨ ਦਾ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲਿਆ ਅਤੇ ਕਿਹਾ ਗਿਆ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਮਹਾਤਮਾ ਗਾਂਧੀ ਦੀ ਅਹਿਮ ਭੂਮਿਕਾ ਨੂੰ ਅਣਗੌਲਿਆ ਕਰਨ ਦੀ ਇਹ ਕੋਸ਼ਿਸ਼ ਹੈ।

Advertisement
Advertisement