ਕਾਮੀ ਰੀਤਾ ਨੇ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਰਚਿਆ ਇਤਿਹਾਸ
06:57 AM May 23, 2024 IST
Advertisement
ਕਾਠਮੰਡੂ, 22 ਮਈ
ਨੇਪਾਲ ਦੇ ਤਜਰਬੇਕਾਰ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਅੱਜ 30ਵੀਂ ਵਾਰ ਮਾਊਂਟ ਐਵਰੈਸਟ ’ਤੇ ਚੜ੍ਹ ਕੇ ਇਤਿਹਾਸ ਰਚਦਿਆਂ 10 ਦਿਨ ਪਹਿਲਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ’ਤੇ ਸਭ ਤੋਂ ਵੱਧ ਵਾਰ ਚੜ੍ਹਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ‘14 ਪੀਕਸ ਐਕਸਪੀਡਿਸ਼ਨ’ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸ਼ੀ ਲਕਪਾ ਸ਼ੇਰਪਾ ਮੁਤਾਬਕ 54 ਸਾਲਾ ਪਰਬਤਾਰੋਹੀ ਰੀਟਾ ਸ਼ੇਰਪਾ ਸਥਾਨਕ ਸਮੇਂ ਅਨੁਸਾਰ ਸਵੇਰੇ 7:49 ਵਜੇ 8,849 ਮੀਟਰ ਉੱਚੀ ਚੋਟੀ ’ਤੇ ਪਹੁੰਚਿਆ। ਕਾਮੀ ਹਾਲੇ 10 ਦਿਨ ਪਹਿਲਾਂ ਹੀ 29ਵੀਂ ਵਾਰ ਐਵਰੈਸਟ ’ਤੇ ਚੜ੍ਹਿਆ ਸੀ। -ਪੀਟੀਆਈ
Advertisement
Advertisement