ਕਾਲਾਂਵਾਲੀ ਦੇ ਦੁਕਾਨਦਾਰ ਨੇ ਜਿੱਤਿਆ ਰਾਖੀ ਬੰਪਰ
06:56 AM Aug 22, 2020 IST
Advertisement
ਪੱਤਰ ਪ੍ਰੇਰਕ
Advertisement
ਕਾਲਾਂਵਾਲੀ, 21 ਅਗਸਤ
Advertisement
ਇਸ ਵਾਰ ਪੰਜਾਬ ਸਟੇਟ ਰਾਖੀ ਬੰਪਰ ਦਾ ਪਹਿਲਾ ਡੇਢ ਕਰੋੜ ਰੁਪਏ ਦਾ ਇਨਾਮ ਕਾਲਾਂਵਾਲੀ ਦੇ ਵਿਅਕਤੀ ਧਰਮਪਾਲ ਮਿੱਢਾ ਨੇ ਜਿੱਤਿਆ ਹੈ। ਧਰਮਪਾਲ ਮਿੱਢਾ ਕਾਲਾਂਵਾਲੀ ਵਿਚ ‘ਪ੍ਰੇਮ ਸਵੀਟਸ’ ਨਾਂ ’ਤੇ ਮਠਿਆਈਆਂ ਦੀ ਦੁਕਾਨ ਕਰਦਾ ਹੈ। ਸ੍ਰੀ ਮਿੱਢਾ ਨੇ ਦੱਸਿਆ ਕਿ ਉਹ ਪਿਛਲੇ 5 ਸਾਲਾਂ ਤੋਂ ਪੰਜਾਬ ਸਟੇਟ ਲਾਟਰੀ ਦੀ ਟਿਕਟ ਖਰੀਦਦਾ ਆ ਰਿਹਾ ਹੈ। ਇਸ ਵਾਰ ਉਸ ਨੇ ਇਕ ਏਜੰਟ ਤੋਂ 250-250 ਰੁਪਏ ਦੀਆਂ ਪੰਜ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਨੇ ਉਸ ਦੀ ਕਿਸਮਤ ਬਦਲ ਦਿੱਤੀ। ਉਸ ਨੇ ਦੱਸਿਆ ਕਿ ਉਹ ਆਪਣੀ ਇਨਾਮੀ ਰਕਮ ਨਾਲ ਆਪਣੇ ਕਾਰੋਬਾਰ ਵਿਚ ਵਾਧਾ ਕਰੇਗਾ ਤੇ ਲੋੜਵੰਦ ਲੋਕਾਂ ਦੀ ਮਦਦ ਕਰੇਗਾ। ਅੱਜ ਸਾਰਾ ਦਿਨ ਪ੍ਰੇਮ ਕੁਮਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ। ਇਸ ਤੋਂ ਪਹਿਲਾਂ ਵੀ ਪੰਜਾਬ ਸਟੇਟ ਲਾਟਰੀ ਦੇ ਦੋ ਵੱਡੇ ਇਨਾਮ ਕਾਲਾਂਵਾਲੀ ਦੇ ਵਿਅਕਤੀਆਂ ਦੇ ਨਿਕਲ ਚੁੱਕੇ ਹਨ।
Advertisement