ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਜੋਲ ਅਤੇ ਰਾਣੀ ਮੁਖਰਜੀ ਦੁਰਗਾ ਪੂੁਜਾ ਵਿੱਚ ਪੁੱਜੀਆਂ

07:21 AM Oct 22, 2023 IST
ਮੁੰਬਈ ਵਿੱਚ ਸ਼ਨਿਚਰਵਾਰ ਨੂੰ ਉੱਤਰੀ ਮੁੰਬਈ ਸਰਬੋਜਨਨਿ ਦੁਰਗਾ ਪੂਜਾ ਦੇ ਪੰਡਾਲ ਵਿੱਚ ਪਹੁੰਚੀ ਅਦਾਕਾਰਾ ਕਾਜੋਲ। -ਫੋਟੋ: ਪੀਟੀਆਈ

ਮੁੰਬਈ: ਅਦਾਕਾਰਾ ਰਾਣੀ ਮੁਖਰਜੀ ਅਤੇ ਕਾਜੋਲ ਜੁਹੂ ਦੇ ਸਰਬੋਜਨਨਿ ਦੁਰਗਾ ਪੂਜਾ ਪੰਡਾਲ ਵਿੱਚ ਪੁੱਜੀਆਂ। ਕਾਜੋਲ ਨੇ ਇਸ ਸਮੇਂ ਗੁਲਾਬੀ ਰੰਗ ਦੀ ਸਾੜੀ ਜਦਕਿ ਰਾਣੀ ਮੁਖਰਜੀ ਨੇ ਸੁਨਹਿਰੀ ਰੰਗ ਦੀ ਸਾੜੀ ਪਹਨਿੀ ਹੋਈ ਸੀ। ਇਸ ਦੌਰਾਨ ਬਾਲੀਵੁੱਡ ਜੋੜਾ ਵਤਸਲ ਸੇਠ ਅਤੇ ਇਸ਼ਿਤਾ ਦੱਤਾ ਨੇ ਵੀ ਪੂਜਾ ਵਿੱਚ ਹਾਜ਼ਰੀ ਭਰੀ। ਉਹ ਦੋਵੇਂ ਰਵਾਇਤੀ ਪਹਿਰਾਵੇ ਵਿੱਚ ਸਨ। ਕਾਜੋਲ ਨਾਲ ਉਸ ਦਾ ਪੁੱਤਰ ਯੁੱਗ ਅਤੇ ਭੈਣ ਤਨੀਸ਼ਾ ਮੁਖਰਜੀ ਵੀ ਸੀ। ਇਨ੍ਹੀਂ ਦਿਨੀਂ ਕਾਜੋਲ ਨੇ ਓਟੀਟੀ ਪਲੈਟਫਾਰਮ ਡਿਜ਼ਨੀਪਲੱਸ ਹੌਟਸਟਾਰ ’ਤੇ ਅਦਾਲਤੀ ਪ੍ਰਕਿਰਿਆ ਨਾਲ ਜੁੜੀ ਲੜੀ ‘ਦਿ ਟਰਾਇਲ’ ਕੀਤੀ ਹੈ। ਕਾਜੋਲ ਨੇ ਬੀਤੇ ਦਿਨਾਂ ਨੂੰ ਯਾਦ ਕਰਦਿਆਂ ‘ਦਿਲ ਵਾਲੇ ਦੁਲਾਹਨੀਆ ਲੇ ਜਾਏਂਗੇ’ ਦੇ 28 ਸਾਲ ਪੂਰੇ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਇਸ ਸਬੰਧੀ ਕਾਜੋਲ ਨੇ ਇੰਸਟਾਗ੍ਰਾਮ ’ਤੇ ਲਿਖਿਆ ਹੈ ਕਿ ਉਹ ਹੁਣ ਵੀ ਹਰੇ ਰੰਗ ਦੇ ਕੱਪੜੇ ਪਹਨਿਦੀ ਹੈ ਪਰ ਇਹ ਹਰਾ ਰੰਗ 28 ਸਾਲ ਪਹਿਲਾਂ ਆਈ #ਡੀਡੀਐੱਲਜੇ ਵਾਲਾ ਨਹੀਂ ਹੈ। ਉਸ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਵੀ ਯਾਦ ਕੀਤਾ। ਦੂਜੇ ਪਾਸੇ ਰਾਣੀ ਮੁਖਰਜੀ ਨੇ ਹਿੰਦੀ ਫਿਲਮਾਂ ਵਿੱਚ 18 ਅਕਤੂਬਰ ਨੂੰ 27 ਸਾਲ ਪੂਰੇ ਕਰ ਲਏ ਹਨ। ਰਾਣੀ ਨੇ ‘ਰਾਜਾ ਕੀ ਆਏਗੀ ਬਾਰਾਤ’ ਤੋਂ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ ਸੀ। ਰਾਣੀ ਆਖਰੀ ਵਾਰ ਫਿਲਮ ‘ਮਿਸਿਜ਼ ਚੈਟਰਜੀ ਵਰਸਿਜ਼ ਨਾਰਵੇਅ’ ਵਿੱਚ ਨਜ਼ਰ ਆਈ ਸੀ ਅਤੇ ਇਸ ਫਿਲਮ ’ਚ ਉਸ ਦੀ ਭੂਮਿਕਾ ਨੂੰ ਕਾਫੀ ਸਰਾਹਿਆ ਗਿਆ ਸੀ। -ਏਐੱਨਆਈ

Advertisement

Advertisement