For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਜ਼ਿਲ੍ਹੇ ’ਚ ਹੋਏ ਕਬੱਡੀ ਨੈਸ਼ਨਲ ਸਟਾਈਲ, ਰੋਲਰ ਸਕੇਟਿੰਗ ਤੇ ਵੇਟ ਲਿਫਟਿੰਗ ਦੇ ਮੁਕਾਬਲੇ

10:25 AM Oct 16, 2023 IST
ਸੰਗਰੂਰ ਜ਼ਿਲ੍ਹੇ ’ਚ ਹੋਏ ਕਬੱਡੀ ਨੈਸ਼ਨਲ ਸਟਾਈਲ  ਰੋਲਰ ਸਕੇਟਿੰਗ ਤੇ ਵੇਟ ਲਿਫਟਿੰਗ ਦੇ ਮੁਕਾਬਲੇ
ਰੋਲਰ ਸਕੇਟਿੰਗ ਮੁਕਾਬਲੇ ਦੀਆਂ ਜੇਤੂ ਖਿਡਾਰਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸੰਗਰੂਰ/ਮਸਤੂਆਣਾ ਸਾਹਿਬ, 15 ਅਕਤੂਬਰ
ਖੇਡ ਵਿਭਾਗ ਪੰਜਾਬ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2023’ ਅਧੀਨ ਜ਼ਿਲ੍ਹਾ ਸੰਗਰੂਰ ਵਿੱਚ ਕਬੱਡੀ (ਨੈਸ਼ਨਲ ਸਟਾਈਲ), ਰੋਲਰ ਸਕੇਟਿੰਗ ਅਤੇ ਵੇਟ ਲਿਫਟਿੰਗ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਕਬੱਡੀ (ਨੈਸ਼ਨਲ ਸਟਾਈਲ) ਗਰੁੱਪ 20+ (ਲੜਕੀਆਂ) ਦੇ ਫਾਈਨਲ ਨਤੀਜੇ ਵਿੱਚ ਜਿਲ੍ਹਾ ਫਤਹਿਗੜ੍ਹ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੇ) ਵਿੱਚ ਜ਼ਿਲ੍ਹਾ ਫ਼ਿਰੋਜਪੁਰ ਨੇ ਜ਼ਿਲ੍ਹਾ ਰੋਪੜ ਨੂੰ 46-23, ਜ਼ਿਲ੍ਹਾ ਤਰਨ ਤਾਰਨ ਨੇ ਜ਼ਿਲ੍ਹਾ ਮਾਨਸਾ ਨੂੰ 66-54 ਅਤੇ ਜ਼ਿਲ੍ਹਾ ਮੁਹਾਲੀ ਨੇ ਫਾਜ਼ਿਲਕਾ ਨੂੰ 55-28 ਅੰਕਾਂ ਨਾਲ ਹਰਾਇਆ। ਉੱਧਰ, ਸ੍ਰੀ ਮਸਤੂਆਣਾ ਸਾਹਿਬ ਵਿਖੇ ਹੋਏ ਰੋਲਰ ਸਕੇਟਿੰਗ ਦੇ ਅੰਡਰ-14 (ਲੜਕੇ) ਈਵੈਂਟ ਇਨਲਾਈਨ ਰੋਡ ਰੇਸ 2000 ਮੀਟਰ ਵਿੱਚ ਭਵਿਆ ਕੰਬੋਜ (ਮੁਹਾਲੀ) ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੇ) ਈਵੈਂਟ ਕੁਆਰਡਜ਼ ਰੋਡ ਰੇਸ 2000 ਮੀਟਰ ਵਿੱਚ ਹਿਮਾਂਸ਼ ਕਾਂਸਲ (ਬਠਿੰਡਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੀਆਂ) ਈਵੈਂਟ ਇਨਲਾਈਨ ਰੋਡ ਰੇਸ 2000 ਮੀਟਰ ਵਿੱਚ ਸ਼ਾਨ ਕੌਰ ਗਰੇਵਾਲ (ਲੁਧਿਆਣਾ) ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 (ਲੜਕੀਆਂ) ਈਵੈਂਟ ਕੁਆਰਡਜ਼ ਰੋਡ ਰੇਸ 2000 ਮੀਟਰ ਵਿੱਚ ਗੁਰਨੂਰ ਕੌਰ (ਸੰਗਰੂਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਗੇਮ ਵੇਟ ਲਿਫਟਿੰਗ ਦੇ ਅੰਡਰ-21 (ਲੜਕੇ) 67 ਕਿੱਲੋ ਵਿੱਚ ਅਯੂਮ ਖਾਨ (ਮੁਹਾਲੀ) ਨੇ ਪਹਿਲਾ ਸਥਾਨ ਹਾਸਲ ਕੀਤਾ। 73 ਕਿਲੋ ਵਿੱਚ ਜੋਬਨਪ੍ਰੀਤ ਫਾਜ਼ਿਲਕਾ ਨੇ ਪਹਿਲਾ ਸਥਾਨ ਹਾਸਲ ਕੀਤਾ।

Advertisement

Advertisement
Author Image

Advertisement
Advertisement
×