For the best experience, open
https://m.punjabitribuneonline.com
on your mobile browser.
Advertisement

ਨਾਬਾਲਗ ਹੱਤਿਆ ਕਾਂਡ: ਮੁਲਜ਼ਮ ਦਾ ਛੇ-ਰੋਜ਼ਾ ਰਿਮਾਂਡ ਮਿਲਿਆ

06:59 AM Jul 15, 2023 IST
ਨਾਬਾਲਗ ਹੱਤਿਆ ਕਾਂਡ  ਮੁਲਜ਼ਮ ਦਾ ਛੇ ਰੋਜ਼ਾ ਰਿਮਾਂਡ ਮਿਲਿਆ
Human fingerprints and handcuffs
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਜੁਲਾਈ
ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਮਗਰੋਂ ਉਸ ਦਾ ਕਤਲ ਕਰਨ ਵਾਲੇ ਨੂੰ ਪੁਲੀਸ ਨੇ ਅਦਾਲਤ ਵਿੱਚ ਪੇਸ਼ ਕਰ ਕੇ ਹੋਰ ਪੁੱਛ-ਪੜਤਾਲ ਲਈ ਛੇ ਦਨਿ ਦਾ ਰਿਮਾਂਡ ਲਿਆ ਹੈ। ਮੁਲਜ਼ਮ ਦੇ ਮੁਹੱਲਾ ਵਾਸੀਆਂ ਨੇ ਉਸ ’ਤੇ ਨਸ਼ਿਆਂ ਦਾ ਆਦੀ ਹੋਣ ਸਣੇ ਹੋਰ ਕੋਈ ਗੰਭੀਰ ਦੋਸ਼ ਲਾਏ ਹਨ। ਸੀਆਈਏ ਸਟਾਫ਼ ਤੇ ਪਾਤੜਾਂ ਪੁਲੀਸ ਨੇ ਸਾਂਝੇ ਤੌਰ ’ਤੇ ਹੱਤਿਆ ਕਾਂਡ ਤੋਂ ਇਲਾਵਾ ਨਸ਼ਿਆਂ ਬਾਰੇ ਵੀ ਪੁਛ-ਪੜਤਾਲ ਕਰੇਗੀ।
ਸਤਿਗੁਰ ਸਿੰਘ ਅਤੇ ਪਰਮਜੀਤ ਕੌਰ ਸਮੇਤ ਆਦਿ ਨੇ ਦੱਸਿਆ ਕਿ ਨਾਬਾਲਗ ਲੜਕੀ ਦੇ ਗੁੰਮ ਹੋਣ ਮਗਰੋਂ ਜਦੋਂ ਕੁੱਝ ਵਿਅਕਤੀ ਗੁਰਪ੍ਰੀਤ ਸਿੰਘ ਕਾਕਾ ਦੇ ਘਰ ਪੁੱਛਣ ਲਈ ਆਏ ਤਾਂ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਮਕਾਨ ਦੀ ਛੱਤ ’ਤੇ ਚੜ੍ਹ ਕੇ ਇੱਟਾਂ ਰੋੜ੍ਹੇ ਮਾਰੇ। ਮੁਹੱਲਾ ਵਾਸੀਆਂ ਵੱਲੋਂ ਰੋਕਣ ’ਤੇ ਉਨ੍ਹਾਂ ਦੇ ਸੱਟਾਂ ਵੱਜੀਆਂ ਹਨ। ਉਨ੍ਹਾਂ ਕਿਹਾ ਹੈ ਕਿ ਮੁਲਜ਼ਮ ਦਾ ਚਾਲ-ਚਲਣ ਬਹੁਤ ਖਰਾਬ ਹੋਣ ਦੇ ਨਾਲ ਉਹ ਨਸ਼ੇ ਕਰਨ ਦਾ ਆਦੀ ਹੈ। ਇਸ ਦੇ ਸਾਥੀ ਸ਼ਰੇਆਮ ਨਸ਼ੇ ਕਰਦੇ ਤੇ ਵੇਚਦੇ ਹਨ। ਮੁਲਜ਼ਮ ਅਤੇ ਉਸ ਦੇ ਸਾਥੀ ਲੋਕਾਂ ਦੇ ਘਰਾਂ ਵਿੱਚ ਜਬਰੀ ਵੜ ਕੇ ਗਾਲੀ ਗਲੋਚ ਕਰਦੇ ਸਨ। ਇਨ੍ਹਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਨੂੰ ਰੋਕਣ ਥਾਂ ਸਗੋਂ ਸਾਥ ਦਿੰਦੇ ਹਨ। ਇਨ੍ਹਾ ਤੋਂ ਦੁਖੀ ਆਂਢ-ਗੁਆਂਢ ਦੇ ਕਈ ਲੋਕ ਘਰ ਛੱਡ ਕੇ ਜਾ ਚੁੱਕੇ ਹਨ। ਮੁਹੱਲਾ ਵਾਸੀਆਂ ਨੇ ਲੜਕੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਾਤੜਾਂ ਦੇ ਡੀਐੱਸਪੀ ਗੁਰਦੀਪ ਸਿੰਘ ਦਿਓਲ ਨੇ ਕਿਹਾ ਹੈ ਕਿ ਗੁਰਪ੍ਰੀਤ ਸਿੰਘ ਕਾਕਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਛੇ ਦਨਿ ਦਾ ਰਿਮਾਂਡ ਲਿਆ ਗਿਆ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×