ਜਸਟਿਸ ਯਸ਼ਵੰਤ ਵਰਮਾ ਨੂੰ ਹਾਲੇ ਨਿਆਂਇਕ ਕੰਮ ਨਾ ਸੌਂਪਿਆ ਜਾਵੇ: ਸੁਪਰੀਮ ਕੋਰਟ
07:11 PM Mar 28, 2025 IST
ਨਵੀਂ ਦਿੱਲੀ, 28 ਮਾਰਚ
Allahabad HC CJ asked not to assign judicial work to Justice Varma for now: SC ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਕਿਹਾ ਹੈ ਕਿ ਵਿਵਾਦਾਂ ਵਿੱਚ ਘਿਰੇ ਜਸਟਿਸ ਯਸ਼ਵੰਤ ਵਰਮਾ ਨੂੰ ਫਿਲਹਾਲ ਕੋਈ ਨਿਆਂਇਕ ਕੰਮ ਨਾ ਸੌਂਪਿਆ ਜਾਵੇ। ਸੁਪਰੀਮ ਕੋਰਟ ਕੌਲਿਜੀਅਮ ਨੇ 24 ਮਾਰਚ ਨੂੰ ਜਸਟਿਸ ਵਰਮਾ ਨੂੰ ਉਨ੍ਹਾਂ ਦੇ ਪਿਤਰੀ ਕੇਡਰ ਅਲਾਹਾਬਾਦ ਹਾਈ ਕੋਰਟ ਵਾਪਸ ਭੇਜਣ ਦੀ ਸਿਫਾਰਸ਼ ਕੀਤੀ ਸੀ। ਚੀਫ ਜਸਟਿਸ ਆਫ ਇੰਡੀਆ ਦੇ ਹੁਕਮਾਂ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਜਸਟਿਸ ਯਸ਼ਵੰਤ ਵਰਮਾ ਤੋਂ ਕੰਮ ਵਾਪਸ ਲੈ ਲਿਆ ਸੀ।
Advertisement
ਸੁਪਰੀਮ ਕੋਰਟ ਨੇ ਕਿਹਾ, ‘ਅਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਕਿਹਾ ਗਿਆ ਹੈ ਕਿ ਜਦੋਂ ਯਸ਼ਵੰਤ ਵਰਮਾ ਅਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਅਹੁਦਾ ਸੰਭਾਲਣਗੇ ਤਾਂ ਉਨ੍ਹਾਂ ਨੂੰ ਕੋਈ ਨਿਆਂਇਕ ਕੰਮ ਨਾ ਸੌਂਪਿਆ ਜਾਵੇ।’
Advertisement
Advertisement