Justice Manmohan sworn in: ਜਸਟਿਸ ਮਨਮੋਹਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਲਿਆ
10:08 PM Dec 05, 2024 IST
ਨਵੀਂ ਦਿੱਲੀ, 5 ਦਸੰਬਰ
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਅੱਜ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਮਨਮੋਹਨ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ। ਜਸਟਿਸ ਮਨਮੋਹਨ ਦੇ ਹਲਫ਼ ਲੈਣ ਮਗਰੋਂ ਸਿਖ਼ਰਲੀ ਅਦਾਲਤ ਵਿੱਚ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਸੁਪਰੀਮ ਕੋਰਟ ਵਿੱਚ ਜੱਜਾਂ ਦੀਆਂ ਮਨਜ਼ੂਰਸ਼ੁਦਾ ਆਸਾਮੀਆਂ 34 ਹਨ। ਸੁਪਰੀਮ ਕੋਰਟ ਵਿੱਚ ਹੋਏ ਹਲਫ਼ਦਾਰੀ ਸਮਾਰੋਹ ਦੌਰਾਨ ਜਸਟਿਸ ਮਨਮੋਹਨ (61) ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਸੁਪਰੀਮ ਕੋਰਟ ਦੇ ਕੌਲਿਜੀਅਮ ਨੇ 28 ਨਵੰਬਰ ਨੂੰ ਜਸਟਿਸ ਮਨਮੋਹਨ ਨੂੰ ਸਿਖ਼ਰਲੀ ਅਦਾਲਤ ਵਿੱਚ ਪਰਮੋਟ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਜਸਟਿਸ ਮਨਮੋਹਨ ਨੂੰ 3 ਦਸੰਬਰ ਨੂੰ ਸਿਖ਼ਰਲੀ ਅਦਾਲਤ ਦੇ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਨਮੋਹਨ ਹਾਈ ਕੋਰਟ ਦੇ ਜੱਜਾਂ ਦੀ ਸਾਂਝੀ ਆਲ ਇੰਡੀਆ ਸੀਨੀਆਰਤਾ ਵਿੱਚ ਦੂਜੇ ਨੰਬਰ ’ਤੇ ਸਨ ਅਤੇ ਉਹ ਦਿੱਲੀ ਹਾਈ ਕੋਰਟ ਵਿੱਚ ਸਭ ਤੋਂ ਸੀਨੀਅਰ ਜੱਜ ਸਨ। -ਪੀਟੀਆਈ
Advertisement
Advertisement