ਜੂਨੀਅਰ ਮਹਿਲਾ ਹਾਕੀ ਏਸ਼ੀਆ ਕੱਪ: ਖ਼ਿਤਾਬੀ ਮੁਕਾਬਲੇ ਲਈ ਭਾਰਤ ਦੀ ਜਾਪਾਨ ਨਾਲ ਟੱਕਰ ਅੱਜ
08:17 PM Jun 23, 2023 IST
ਕਾਕਾਮਿਗਾਹਾਰਾ (ਜਪਾਨ): ਭਾਰਤੀ ਮਹਿਲਾ ਹਾਕੀ ਟੀਮ ਇੱਥੇ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿੱਚ ਭਲਕੇ ਸ਼ਨਿੱਚਰਵਾਰ ਨੂੰ ਮੇਜ਼ਬਾਨ ਜਾਪਾਨ ਨਾਲ ਭਿੜੇਗੀ। ਇਸ ਟੂਰਨਾਮੈਂਟ ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਉਜ਼ਬੇਕਿਸਤਾਨ, ਮਲੇਸ਼ੀਆ ਅਤੇ ਚੀਨੀ ਤਾਇਪੇ ਖ਼ਿਲਾਫ਼ ਜਿੱਤਾਂ ਦਰਜ ਕੀਤੀਆਂ ਹਨ, ਜਦੋਂਕਿ ਕੋਰੀਆ ਨਾਲ ਡਰਾਅ ਖੇਡਿਆ ਹੈ। ਉਹ ਆਪਣੇ ਗਰੁਪ ਗੇੜ ਵਿੱਚ ਜੇਤੂ ਰਹਿੰਦਿਆਂ ਪੂਲ ‘ਏ’ ਵਿੱਚ ਚੋਟੀ ‘ਤੇ ਰਹੀ ਹੈ। ਭਾਰਤੀ ਟੀਮ ਭਲਕੇ ਜਿੱਤ ਨਾਲ ਨਾ ਸਿਰਫ਼ ਫਾਈਨਲ ਵਿੱਚ ਥਾਂ ਬਣਾਵੇਗੀ, ਸਗੋਂ ਉਸ ਨੂੰ ਐੱਫਆਈਐੱਚ ਜੂਨੀਅਰ ਮਹਿਲਾ ਵਿਸ਼ਵ ਕੱਪ ਦੀ ਟਿਕਟ ਕਟਾਉਣ ਵਿੱਚ ਵੀ ਮਦਦ ਮਿਲੇਗੀ। -ਪੀਟੀਆਈ
Advertisement
Advertisement