ਜੂਨੀਅਰ ਹਾਕੀ: ਪੰਜਾਬ ਤੇ ਹਰਿਆਣਾ ਵਿਚਾਲੇ ਸੈਮੀ ਫਾਈਨਲ ਅੱਜ
09:17 AM Sep 18, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 17 ਸਤੰਬਰ
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਹਾਕੀ ਪੰਜਾਬ ਵੱਲੋਂ ਕਰਵਾਈ ਜਾ ਰਹੀ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਪਹਿਲਾ ਸੈਮੀ ਫਾਈਨਲ ਮੁਕਾਬਲਾ ਭਲਕੇ 18 ਸਤੰਬਰ ਨੂੰ ਉੱਤਰ ਪ੍ਰਦੇਸ਼ ਅਤੇ ਕਰਨਾਟਕ, ਜਦਕਿ ਦੂਜਾ ਪੰਜਾਬ ਅਤੇ ਹਰਿਆਣਾ ਵਿਚਾਲੇ ਹੋਵੇਗਾ। ਇਹ ਮੁਕਾਬਲਾ ਕਾਫੀ ਟੱਕਰ ਦਾ ਹੋਣ ਦੀ ਉਮੀਦ ਹੈ। ਪੰਜਾਬ ਦੀ ਟੀਮ ਕੁਆਰਟਰ ਫਾਈਨਲ ਵਿੱਚ ਉੜੀਸਾ ਦੀ ਮਜ਼ਬੂਤ ਟੀਮ ਨੂੰ ਸ਼ੂਟ ਆਊਟ ਵਿੱਚ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚੀ ਹੈ, ਜਦਕਿ ਹਰਿਆਣਾ ਨੇ ਝਾਰਖੰਡ ਨੂੰ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾਈ ਹੈ। ਇਸ ਦੌਰਾਨ ਓਲੰਪੀਅਨ ਸਮੀਰ ਦਾਦ ਅਤੇ ਓਲੰਪੀਅਨ ਬਲਵਿੰਦਰ ਸ਼ੰਮੀ ਵੱਲੋਂ ਭਾਰਤੀ ਜੂਨੀਅਰ ਟੀਮ ਦੇ ਕੈਂਪ ਲਈ ਖਿਡਾਰੀਆਂ ਦੀ ਚੋਣ ਕੀਤੀ ਜਾ ਰਹੀ ਹੈ।
Advertisement
Advertisement
Advertisement