ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੂਨੀਅਰ ਏਸ਼ੀਆ ਕੱਪ: ਆਮਿਰ ਅਲੀ ਕਰੇਗਾ ਭਾਰਤੀ ਟੀਮ ਦੀ ਅਗਵਾਈ

06:41 AM Nov 19, 2024 IST

ਨਵੀਂ ਦਿੱਲੀ, 18 ਨਵੰਬਰ
ਮਸਕਟ ’ਚ 26 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਡਿਫੈਂਡਰ ਆਮਿਰ ਅਲੀ ਭਾਰਤ ਦੀ 20 ਮੈਂਬਰੀ ਟੀਮ ਦੀ ਕਪਤਾਨੀ ਕਰੇਗਾ। ਇਹ ਟੂਰਨਾਮੈਂਟ ਅਗਲੇ ਸਾਲ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਭਾਰਤ ਨੇ ਇਹ ਟੂਰਨਾਮੈਂਟ ਰਿਕਾਰਡ ਚਾਰ ਵਾਰ ਜਿੱਤਿਆ ਹੈ। ਇਸ ਸਾਲ ਟੂਰਨਾਮੈਂਟ ਦੀਆਂ ਦਸ ਟੀਮਾਂ ਨੂੰ ਪੰਜ-ਪੰਜ ਦੇ ਦੋ ਪੂਲ ਵਿੱਚ ਵੰਡਿਆ ਗਿਆ ਹੈ। ਭਾਰਤ, ਜਪਾਨ, ਕੋਰੀਆ ਅਤੇ ਥਾਈਲੈਂਡ ਦੇ ਨਾਲ ਚੀਨ ਪੂਲ ਏ ਵਿੱਚ ਹਨ ਜਦਕਿ ਬੰਗਲਾਦੇਸ਼, ਮਲੇਸ਼ੀਆ, ਚੀਨ, ਓਮਾਨ ਅਤੇ ਪਾਕਿਸਤਾਨ ਪੂਲ ਬੀ ਵਿੱਚ ਹਨ। ਟੀਮ ਵਿੱਚ ਗੋਲਕੀਪਰ ਪ੍ਰਿੰਸਦੀਪ ਸਿੰਘ ਤੇ ਬਿਕਰਮਜੀਤ ਸਿੰਘ; ਡਿਫੈਂਡਰ ਆਮਿਰ ਅਲੀ (ਕਪਤਾਨ), ਟੀ ਪ੍ਰਿਓਬਰਤਾ, ​​ਸ਼ਾਰਦਾਨੰਦ ਤਿਵਾੜੀ, ਯੋਗੇਂਬਰ ਰਾਵਤ, ਅਨਮੋਲ ਇਕਾ ਤੇ ਰੋਹਿਤ (ਉਪ ਕਪਤਾਨ); ਮਿਡਫੀਲਡਰ ਅੰਕਿਤ ਪਾਲ, ਮਨਮੀਤ ਸਿੰਘ, ਰੌਸ਼ਨ ਕੁਜੂਰ, ਮੁਕੇਸ਼ ਟੋਪੋ ਤੇ ਥੋਕਚੋਮ ਕਿੰਗਸਨ ਸਿੰਘ; ਫਾਰਵਰਡ ਗੁਰਜੋਤ ਸਿੰਘ, ਸੌਰਭ ਆਨੰਦ ਕੁਸ਼ਵਾਹਾ, ਦਿਲਰਾਜ ਸਿੰਘ, ਅਰਸ਼ਦੀਪ ਸਿੰਘ ਅਤੇ ਅਰਾਇਜੀਤ ਸਿੰਘ ਹੁੰਦਲ ਸ਼ਾਮਲ ਹਨ। -ਪੀਟੀਆਈ

Advertisement

Advertisement