ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ’ਚ ਜੂਨੀਅਰ ਤੇ ਸੀਨੀਅਰ ਵਰਗ ਦੇ ਸ਼ਤਰੰਜ ਮੁਕਾਬਲੇ ਕਰਵਾਏ

07:53 AM Jul 21, 2023 IST
ਜੇਤੂ ਵਿਦਿਆਰਥੀ ਟਰਾਫੀਆਂ ਤੇ ਸਰਟੀਫਿਕੇਟ ਹਾਸਲ ਕਰਨ ਮੌਕੇ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਜੁਲਾਈ
ਸਥਾਨਕ ਮਹਾਪ੍ਰਗਯ ਸਕੂਲ ’ਚ ਡਾਇਰੈਕਟਰ ਵਿਸ਼ਾਲ ਜੈਨ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸ਼ਤਰੰਜ ਮੁਕਾਬਲੇ ਕਰਵਾਏ ਗਏ। ਇਸ ਇੰਟਰ ਹਾਊਸ ਸ਼ਤਰੰਜ ਮੁਕਾਬਲੇ ’ਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਮੁਕਾਬਲੇ ਤਿੰਨ ਵਰਗਾਂ ’ਚ ਸਬ ਜੂਨੀਅਰ ਅੰਡਰ-14, ਜੂਨੀਅਰ ਅੰਡਰ-17 ਅਤੇ ਸੀਨੀਅਰ ਵਰਗ ਅੰਡਰ-19 ਤਹਿਤ (ਲੜਕੇ ਅਤੇ ਲੜਕੀਆਂ) ਵਿਚਕਾਰ ਕਰਵਾਏ ਗਏ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਤਿੰਨਾਂ ਗੇੜਾਂ ਦੇ ਰੋਮਾਂਚਕ ਮੈਚਾਂ ’ਚ ਆਪਣੀ ਸੂਝਬੂਝ ਦਾ ਪ੍ਰਦਰਸ਼ਨ ਕੀਤਾ। ਆਖਰੀ ਰਾਊਂਡ ’ਚ ਸਬ ਜੂਨੀਅਰ (ਲੜਕੀਆਂ) ਅੰਡਰ-14 ’ਚ ਅੱਠਵੀਂ ਦੀ ਏਕਮਪ੍ਰੀਤ ਕੌਰ, ਅੰਡਰ-17 ’ਚ ਸੱਤਵੀਂ ਦੀ ਰਿਪਨਜੋਤ ਕੌਰ ਅਤੇ ਅੰਡਰ-19 ’ਚ ਗਿਆਰ੍ਹਵੀਂ ਦੀ ਸਮਰਿੱਧੀ ਵਰਮਾ ਜੇਤੂ ਰਹੀ। ਇਸੇ ਤਰ੍ਹਾਂ ਸਬ ਜੂਨੀਅਰ (ਲੜਕੇ) ਅੰਡਰ-14 ’ਚ ਸੱਤਵੀਂ ਦਾ ਗੁਰਸ਼ਾਨ ਸਿੰਘ ਤੂਰ ਪਹਿਲੇ ਸਥਾਨ ’ਤੇ ਰਿਹਾ। ਅੰਡਰ-14 ਮੁਕਾਬਲੇ ’ਚ ਗੁਰਨੂਰ ਸਿੰਘ ਜਦਕਿ ਅੰਡਰ-19 ’ਚੋਂ ਦਸਵੀਂ ਦਾ ਜ਼ਿੰਦਗੀ ਸ਼ਰਮਾ ਅੱਵਲ ਰਿਹਾ। ਸੀਨੀਅਰ ਵਰਗ ’ਚ ਬਾਰ੍ਹਵੀਂ ਜਮਾਤ ਦਾ ਸਨੀ ਸ਼ਰਮਾ ਪਹਿਲੇ ਸਥਾਨ ’ਤੇ ਰਿਹਾ ਜਿਸ ਨੇ ਸਹਿਵੀਰ ਸਿੰਘ ਨੂੰ ਹਰਾਇਆ। ਬਾਅਦ ’ਚ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾਇਰੈਕਟਰ ਵਿਸ਼ਾਲ ਜੈਨ ਨੇ ਇਨਾਮ ਵੰਡਦੇ ਹੋਏ ਕੋਚ ਪ੍ਰੀਤਇੰਦਰ ਕੁਮਾਰ ਅਤੇ ਬਲਜੀਤ ਸਿੰਘ ਦੀ ਸ਼ਲਾਘਾ ਕੀਤੀ ਇਸ ਮੌਕੇ ਪ੍ਰਿੰਸੀਪਲ ਪ੍ਰਭਜੀਤ ਕੌਰ, ਮੈਨੇਜਰ ਮਨਜੀਤ ਇੰਦਰ ਕੁਮਾਰ, ਵਾਈਸ ਪ੍ਰਿੰਸੀਪਲ ਅਮਰਜੀਤ ਕੌਰ ਅਤੇ ਹੋਰ ਅਧਿਆਪਕ ਮੌਜੂਦ ਸਨ।

Advertisement

Advertisement