ਜੁਨੈਦ ਖ਼ਾਨ-ਖੁਸ਼ੀ ਕਪੂਰ ਦੀ ਫਿਲਮ ‘‘ਲਵਯਾਪਾ’ ਦਾ ਟਰੇਲਰ 10 ਨੂੰ ਹੋਵੇਗਾ ਰਿਲੀਜ਼
ਮੁੰਬਈ: ਆਪਣੇ ਪਹਿਲੇ ਪ੍ਰਾਜੈਕਟ ‘ਮਹਾਰਾਜ’ ਨਾਲ ਅਦਾਕਾਰ ਵਜੋਂ ਆਪਣੀ ਕਾਬਲੀਅਤ ਸਿੱਧ ਕਰਨ ਤੋਂ ਬਾਅਦ ਆਮਿਰ ਖਾਨ ਦਾ ਬੇਟਾ ਜੁਨੈਦ ਖ਼ਾਨ ਖੁਸ਼ੀ ਕਪੂਰ ਨਾਲ ਨਵੇਂ ਯੁੱਗ ਦੇ ਰੋਮਾਂਟਿਕ ਡਰਾਮਾ ਫਿਲਮ ‘ਲਵਯਾਪਾ’ ਵਿੱਚ ਸਕਰੀਨ ਸ਼ੇਅਰ ਕਰੇਗਾ। ਦੂਜੇ ਪਾਸੇ ਬੌਲੀਵੁੱਡ ਦਾ ਸੁਪਰਸਟਾਰ ਆਮਿਰ ਖ਼ਾਨ ਦਸ ਜਨਵਰੀ ਨੂੰ ਇਸ ਫਿਲਮ ਦਾ ਟਰੇਲਰ ਜਾਰੀ ਕਰਨ ਲਈ ਤਿਆਰ ਹੈ। ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਨਾਲ ਜੁੜੇ ਇਕ ਸੂਤਰ ਨੇ ਕਿਹਾ, ‘ਲਵਯਾਪਾ’ ਦੇ ਟਾਈਟਲ ਟਰੈਕ ਦੀ ਸਫਲਤਾ ਤੋਂ ਬਾਅਦ ਇਸ ਫਿਲਮ ਦਾ ਟੀਜ਼ਰ ਆਮਿਰ ਖ਼ਾਨ 10 ਜਨਵਰੀ ਨੂੰ ਰਿਲੀਜ਼ ਕਰਨਗੇ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਕੀਤਾ ਸੀ। ਇਸ ਫਿਲਮ ਵਿੱਚ ਮੁੱਖ ਅਦਾਕਾਰ ਜੁਨੈਦ ਖਾਨ ਅਤੇ ਖੁਸ਼ੀ ਕਪੂਰ ਹਨ। ਇਸ ਫਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ, ਜਿਸ ਵਿਚ ਰਾਧਿਕਾ ਸਾਰਥਕੁਮਾਰ, ਸਤਿਆਰਾਜ, ਯੋਗੀ ਬਾਬੂ, ਏਜਾਜ਼ ਖ਼ਾਨ, ਰਵੀਨਾ ਰਵੀ, ਅਦਨਾਨ ਸਿੱਦੀਕੀ, ਅਤੇ ਸਵਾਤੀ ਵਰਮਾ ਸਹਿ ਅਦਾਕਾਰ ਹਨ। ਇਹ ਫਿਲਮ ਨੌਜਵਾਨ ਜੋੜੇ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਉਨ੍ਹਾਂ ਦੇ ਰਿਸ਼ਤੇ ਦੀ ਉਸ ਵੇਲੇ ਪਰਖ ਹੁੰਦੀ ਹੈ ਜਦੋਂ ਉਹ ਆਪਣੇ ਮੋਬਾਈਲ ਫੋਨਾਂ ਦੀ ਅਦਲਾ-ਬਦਲੀ ਕਰਦੇ ਹਨ ਅਤੇ ਇੱਕ ਦੂਜੇ ਬਾਰੇ ਕੁਝ ਕੌੜੀਆਂ ਸੱਚਾਈਆਂ ਸਿੱਖਦੇ ਹਨ। -ਆਈਏਐੱਨਐੱਸ