For the best experience, open
https://m.punjabitribuneonline.com
on your mobile browser.
Advertisement

ਜੁਡੀਸ਼ਲ ਅਧਿਕਾਰੀ ਤੇ ਦੋ ਵਕੀਲ ਮਨੀਪੁਰ ਤੇ ਮਦਰਾਸ ਹਾਈ ਕੋਰਟਾਂ ਦੇ ਜੱਜ ਨਿਯੁਕਤ

09:51 PM Oct 13, 2023 IST
ਜੁਡੀਸ਼ਲ ਅਧਿਕਾਰੀ ਤੇ ਦੋ ਵਕੀਲ ਮਨੀਪੁਰ ਤੇ ਮਦਰਾਸ ਹਾਈ ਕੋਰਟਾਂ ਦੇ ਜੱਜ ਨਿਯੁਕਤ
Advertisement
ਨਵੀਂ ਦਿੱਲੀ, 13 ਅਕਤੂਬਰ
Advertisement

ਇੱਕ ਜੁਡੀਸ਼ਲ ਅਧਿਕਾਰੀ ਨੂੰ ਅੱਜ ਮਨੀਪੁਰ ਹਾਈ ਕੋਰਟ ਦਾ ਜੱਜ ਅਤੇ ਦੋ ਵਕੀਲਾਂ ਨੂੰ ਮਦਰਾਸ ਹਾਈ ਕੋਰਟ ’ਚ ਵਧੀਕ ਜੱਜ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ‘ਐਕਸ’ ’ਤੇ ਪੋਸਟ ’ਚ ਇਹ ਐਲਾਨ ਕੀਤਾ। ਨਿਆਂਇਕ ਅਧਿਕਾਰੀ ਗੋਲਮੇਈ ਗੇਈਫੁਲਸ਼ਿਲੂ ਕਬੂਈ ਨੂੰ ਮਨੀਪੁਰ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਹੈ ਜਦਕਿ ਵਕੀਲ ਸੇਂਥਿਲ ਕੁਮਾਰ ਅਤੇ ਜੀ. ਅਰੁਲ ਮੁਰੂਗਨ ਨੂੰ ਮਦਰਾਸ ਹਾਈ ਕੋਰਟ ’ਚ ਜੱਜ ਵਜੋਂ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ

Advertisement
Author Image

Advertisement
Advertisement
×