ਭਾਰਤੀ ਸ਼ੇਅਰ ਬਾਜ਼ਾਰਾਂ ’ਚ ਰੌਣਕ: ਸੈਂਸੈਕਸ ਤੇ ਨਿਫਟੀ ਦਾ ਨਵਾਂ ਰਿਕਾਰਡ
11:44 AM Jun 18, 2024 IST
ਮੁੰਬਈ, 18 ਜੂਨ
ਕੌਮਾਂਤਰੀ ਬਾਜ਼ਾਰਾਂ ਵਿਚ ਮਜ਼ਬੂਤੀ ਤੇ ਘਰੇਲੂ ਪੱਧਰ ’ਤੇ ਆਈਸੀਸੀਆਈ ਬੈਂਕ, ਐੱਚਡੀਐੱਫਸੀ ਬੈਂਕ ਅਤੇ ਇੰਫੋਸਿਸ ਦੇ ਸ਼ੇਅਰਾਂ ਵਿਚ ਖਰੀਦਦਾਰੀ ਕਾਰਨ ਅੱਜ ਸੈਂਸੈਕਸ ਅਤੇ ਨਿਫਟੀ ਆਪਣੀ ਰਿਕਾਰਡ ਉੱਚਾਈ ’ਤੇ ਬੰਦ ਹੋਏ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ 308.37 ਅੰਕ ਜਾਂ 0.40 ਫੀਸਦੀ ਵਧ ਕੇ 77,301.14 ਅੰਕਾਂ ਦੇ ਨਵੇਂ ਸਿਖਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 92.30 ਅੰਕ ਜਾਂ 0.39 ਫੀਸਦੀ ਦੇ ਵਾਧੇ ਨਾਲ 23,557.90 ਅੰਕਾਂ ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਦੋਵੇਂ ਸੂਚਕ ਅੰਕ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਆਪਣੇ ਨਵੇਂ ਸਰਬਕਾਲੀ ਉੱਚ ਪੱਧਰ 'ਤੇ ਪਹੁੰਚ ਗਏ। ਬਾਜ਼ਾਰਾਂ 'ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਰਹੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 334.03 ਅੰਕ ਵੱਧ ਕੇ 77,326.80 ਦੇ ਨਵੇਂ ਸਰਬਕਾਲੀ ਸਿਖ਼ਰ ’ਤੇ ਪਹੁੰਚ ਗਿਆ। ਐੱਨਐੱਸਈ ਨਿਫਟੀ ਨੇ 108.25 ਅੰਕਾਂ ਦੇ ਵਾਧੇ ਨਾਲ 23,573.85 ਦਾ ਨਵਾਂ ਰਿਕਾਰਡ ਬਣਾਇਆ।
Advertisement
Advertisement