ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰਾਜਸਥਾਨ ’ਚ ਭਾਰਤੀ-ਅਮਰੀਕੀ ਫ਼ੌਜ ਦੀਆਂ ਸਾਂਝੀਆਂ ਮਸ਼ਕਾਂ ਸ਼ੁਰੂ

08:04 AM Sep 10, 2024 IST
ਬੀਕਾਨੇਰ ’ਚ ਸਾਂਝੀਆਂ ਮਸ਼ਕਾਂ ਦੌਰਾਨ ਭਾਰਤ ਅਤੇ ਅਮਰੀਕਾ ਦੇ ਜਵਾਨ। -ਫੋਟੋ: ਪੀਟੀਆਈ

ਜੈਪੁਰ, 9 ਸਤੰਬਰ
ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਦੀਆਂ ਸਾਂਝੀਆਂ ਮਸ਼ਕਾਂ ਅੱਜ ਰਾਜਸਥਾਨ ਦੀ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਸ਼ੁਰੂ ਹੋਈਆਂ। ਫ਼ੌਜ ਦੇ ਤਰਜਮਾਨ ਅਮਿਤਾਭ ਸ਼ਰਮਾ ਨੇ ਇੱਥੇ ਇੱਕ ਬਿਆਨ ਵਿੱਚ ਦੱਸਿਆ ਕਿ ਭਾਰਤ-ਅਮਰੀਕਾ ਦੀ 20ਵੀਂ ਸਾਂਝੀ ਮਸ਼ਕ ਅੱਜ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਸ਼ੁਰੂ ਹੋਈ। ਇਹ ਮਸ਼ਕ 22 ਸਤੰਬਰ ਤੱਕ ਜਾਰੀ ਰਹੇਗੀ। ਭਾਰਤ ਅਤੇ ਅਮਰੀਕਾ ਦੀਆਂ ਫ਼ੌਜਾਂ ਵੱਲੋਂ 2004 ਤੋਂ ਹਰ ਸਾਲ ਜੰਗੀ ਅਭਿਆਸ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਫ਼ੌਜੀ ਸ਼ਕਤੀਆਂ ਅਤੇ ਸਾਜ਼ੋ-ਸਾਮਾਨ ਦੇ ਲਿਹਾਜ਼ ਨਾਲ ਸਾਂਝੇ ਅਭਿਆਸ ਦੇ ਦਾਇਰੇ ਅਤੇ ਸਮਰੱਥਾ ਵਿੱਚ ਮਹੱਤਵਪੂਰਨ ਵਾਧੇ ਨੂੰ ਦਰਸਾਉਂਦੀ ਹੈ।
600 ਸੈਨਿਕਾਂ ਦੀ ਭਾਰਤੀ ਫ਼ੌਜੀ ਟੁਕੜੀ ਦੀ ਨੁਮਾਇੰਦਗੀ ਰਾਜਪੂਤ ਰੈਜੀਮੈਂਟ ਦੀ ਇੱਕ ਬਟਾਲੀਅਨ ਦੇ ਨਾਲ-ਨਾਲ ਹੋਰ ਹਥਿਆਰਬੰਦ ਅਤੇ ਸੈਨਿਕ ਸੇਵਾਵਾਂ ਦੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਮਸ਼ਕ ਵਿੱਚ ਇੰਨੇ ਹੀ ਅਮਰੀਕੀ ਫ਼ੌਜੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੀ ਟੁਕੜੀ ਦੀ ਅਗਵਾਈ ਅਮਰੀਕੀ ਸੈਨਾ ਦੇ ਅਲਾਸਕਾ ਸਥਿਤ 11ਵੇਂ ਏਅਰਬੋਰਨ ਡਿਵੀਜ਼ਨ ਦੀ 1-24 ਬਟਾਲੀਅਨ ਦੇ ਫ਼ੌਜੀ ਕਰ ਰਹੇ ਹਨ। ਇਸ ਸਾਂਝੀ ਮੁਹਿੰਮ ਦਾ ਉਦੇਸ਼ ਸੰਯੁਕਤ ਰਾਸ਼ਟਰ ਦੇ ਹੁਕਮ ਦੇ ਸੱਤਵੇਂ ਅਧਿਆਏ ਤਹਿਤ ਅਤਿਵਾਦ ਵਿਰੋਧੀ ਮੁਹਿੰਮ ਚਲਾਉਣ ਲਈ ਦੋਵਾਂ ਪੱਖਾਂ ਦੀ ਸਾਂਝੀ ਫ਼ੌਜੀ ਸਮਰੱਥਾ ਨੂੰ ਵਧਾਉਣਾ ਹੈ। ਤਰਜਮਾਨ ਅਨੁਸਾਰ ਇਹ ਜੰਗੀ ਮੁਹਿੰਮ ਦੋਵਾਂ ਪੱਖਾਂ ਨੂੰ ਸਾਂਝੀ ਮੁਹਿੰਮ ਚਲਾਉਣ ਦੀਆਂ ਰਣਨੀਤੀਆਂ, ਤਕਨੀਕਾਂ ਅਤੇ ਪ੍ਰਕਿਰਿਆਵਾਂ ’ਚ ਵਧੀਆ ਅਭਿਆਸ ਸਾਂਝੇ ਕਰਨ ਦੇ ਯੋਗ ਬਣਾਏਗਾ। -ਪੀਟੀਆਈ

Advertisement

Advertisement
Tags :
India and AmericaJoint exercisesMahajan Field Firing RangePunjabi khabarPunjabi News