For the best experience, open
https://m.punjabitribuneonline.com
on your mobile browser.
Advertisement

ਜੌਹਨ ਅਬਰਾਹਮ ਵੱਲੋਂ ਫਿਲਮ ‘ਦੰਗੇ’ ਦਾ ਟਰੇਲਰ ਜਾਰੀ

06:33 AM Feb 17, 2024 IST
ਜੌਹਨ ਅਬਰਾਹਮ ਵੱਲੋਂ ਫਿਲਮ ‘ਦੰਗੇ’ ਦਾ ਟਰੇਲਰ ਜਾਰੀ
Advertisement

ਮੁੰਬਈ: ਫਿਲਮ ‘ਦੰਗੇ’ ਦੇ ਨਿਰਮਾਤਾਵਾਂ ਨੇ ਇੱਥੋਂ ਦੇ ਕਾਲਜ ਫੈਸਟੀਵਲ ਵਿੱਚ ਫਿਲਮ ਦਾ ਟਰੇਲਰ ਜਾਰੀ ਕੀਤਾ ਹੈ। ਇਸ ਸਮਾਗਮ ਵਿੱਚ ਫਿਲਮ ਦੇ ਅਦਾਕਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਹਰਸ਼ਵਰਧਨ ਰਾਣੇ, ਨਿਕਿਤਾ ਦੱਤਾ, ਐਹਾਨ ਭੱਟ, ਸੰਚਨਾ ਨਟਰਾਜਨ, ਕਾਲੀਦਾਸ ਜੈਰਾਮ ਅਤੇ ਫਿਲਮ ਨਿਰਮਾਤਾ ਬਿਜੋਏ ਨਾਂਬਿਆਰ ਸ਼ਾਮਲ ਸਨ। ਜੌਹਨ ਅਬਰਾਹਮ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਫਿਲਮ ਦਾ ਪੋਸਟਰ ਅਪਲੋਡ ਕਰਦਿਆਂ ਕਿਹਾ, ‘ਇਹ ਖਾਸ ਹੈ...#ਦੰਗੇ ਫਿਲਮ ਦਾ ਟਰੇਲਰ ਜਾਰੀ।’ ਇਹ ਫਿਲਮ ਹਿੰਦੀ ਦੇ ਨਾਲ ਤਾਮਿਲ ਭਾਸ਼ਾ ’ਚ ਵੀ ਤਿਆਰ ਹੋ ਰਹੀ ਹੈ। ਇਹ ਫਿਲਮ ਪਹਿਲੀ ਮਾਰਚ ਨੂੰ ਰਿਲੀਜ਼ ਹੋਵੇਗੀ। -ਏਐੱਨਆਈ

Advertisement

Advertisement
Author Image

joginder kumar

View all posts

Advertisement
Advertisement
×