ਜੇਐੱਮਐੱਮ ਵੱਲੋਂ ਮਹਿਲਾਵਾਂ ਨੂੰ ਨੌਕਰੀਆਂ ’ਚ 33 ਫ਼ੀਸਦ ਰਾਖਵੇਂਕਰਨ ਦਾ ਵਾਅਦਾ
07:09 AM Nov 12, 2024 IST
ਰਾਂਚੀ, 11 ਨਵੰਬਰ
ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੇ ਵਿਧਾਨ ਸਭਾ ਚੋਣਾਂ ਲਈ ਅੱਜ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਿਸ ’ਚ ਸੂਬਾ ਸਰਕਾਰ ਦੀਆਂ ਨੌਕਰੀਆਂ ’ਚ ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪਾਰਟੀ ਮੁਖੀ ਸ਼ਿਬੂ ਸੋਰੇਨੇ ਵੱਲੋਂ ਜਾਰੀ ਮੈਨੀਫੈਸਟੋ ’ਚ ਖੇਤੀ, ਸਿੱਖਿਆ ਅਤੇ ਸਥਾਨਕ ਲੋਕਾਂ ਦੇ ਹੱਕਾਂ ਸਮੇਤ ਨੌਂ ਖੇਤਰਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪਾਰਟੀ ਦੇ ਬੁਲਾਰੇ ਸੁਪ੍ਰਿਓ ਭੱਟਾਚਾਰੀਆ ਨੇ ਕਿਹਾ, ‘ਸਾਡੇ ਮੈਨੀਫੈਸਟੋ ’ਚ ਸੂਬਾ ਸਰਕਾਰ ਦੀਆਂ ਸਾਰੀਆਂ ਨੌਕਰੀਆਂ ’ਚ ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਵਿੱਚ ਨੌਂ ਨੁਕਤਿਆਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ।’ ਮੈਨੀਫੈਸਟੋ ’ਚ ‘ਕਰੈਡਿਟ ਗਾਰੰਟੀ’ ਯੋਜਨਾ ਤਹਿਤ ਐੱਮਐੱਸਐੱਮਈ ਕਾਰੋਬਾਰੀਆਂ ਨੂੰ ਪੰਜ ਕਰੋੜ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। ਇਸ ਵਿੱਚ ਛੋਟੇ ਤੇ ਦਰਮਿਆਨੇ ਪੱਧਰ ਦੇ ਵਪਾਰੀਆਂ ਦੇ ਕਰਜ਼ੇ ਮੁਆਫ਼ ਕਰਨ ਦਾ ਵੀ ਵਾਅਦਾ ਕੀਤਾ ਗਿਆ ਹੈ। -ਪੀਟੀਆਈ
Advertisement
Advertisement