For the best experience, open
https://m.punjabitribuneonline.com
on your mobile browser.
Advertisement

ਜੇਐੱਮਐੱਮ ਗੱਠਜੋੜ ‘ਘੁਸਪੈਠੀਆ ਬੰਧਨ’ ਤੇ ‘ਮਾਫੀਆ ਦਾ ਗੁਲਾਮ’: ਮੋਦੀ

08:53 AM Nov 05, 2024 IST
ਜੇਐੱਮਐੱਮ ਗੱਠਜੋੜ ‘ਘੁਸਪੈਠੀਆ ਬੰਧਨ’ ਤੇ ‘ਮਾਫੀਆ ਦਾ ਗੁਲਾਮ’  ਮੋਦੀ
ਝਾਰਖੰਡ ਦੇ ਚਾਇਬਾਸਾ ’ਚ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

Advertisement

ਰਾਂਚੀ, 4 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਝਾਰਖੰਡ ’ਚ ਜੇਐੱਮਐੱਮ ਦੀ ਅਗਵਾਈ ਹੇਠਲੇ ਗੱਠਜੋੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਸ ਨੂੰ ਕਥਿਤ ਤੌਰ ’ਤੇ ਬੰਗਲਾਦੇਸ਼ੀ ਘੁਸਪੈਠੀਆਂ ਦੀ ਹਮਾਇਤ ਕਰਨ ਵਾਲਾ ‘ਘੁਸਪੈਠੀਆ ਬੰਧਨ’ ਅਤੇ ‘ਮਾਫੀਆ ਦਾ ਗੁਲਾਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਝਾਰਖੰਡ ’ਚ ਗੱਠਜੋੜ ਆਗੂਆਂ ਵੱਲੋਂ ਕੀਤੇ ਗਏ ਘੁਟਾਲੇ ਇੱਕ ਇੰਡਸਟਰੀ ਬਣ ਚੁੱਕੇ ਹਨ ਅਤੇ ਭ੍ਰਿਸ਼ਟਾਚਾਰ ਨੇ ਸੂਬੇ ਨੂੰ ਘੁਣ ਵਾਂਗ ਖਾ ਲਿਆ ਹੈ।
ਮੋਦੀ ਨੇ ਝਾਰਖੰਡ ਦੇ ਗੜਵਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਝਾਰਖੰਡ ’ਚ ਤੁਸ਼ਟੀਕਰਨ ਦੀ ਰਾਜਨੀਤੀ ਸਿਖਰ ’ਤੇ ਪਹੁੰਚ ਗਈ ਹੈ ਜਿੱਥੇ ਜੇਐੱਮਐੱਮ ਦੀ ਅਗਵਾਈ ਹੇਠਲਾ ਗੱਠਜੋੜ ਬੰਗਲਾਦੇਸ਼ੀ ਘੁਸਪੈਠੀਆਂ ਦੀ ਹਮਾਇਤ ’ਚ ਰੁੱਝਿਆ ਹੋਇਆ ਹੈ। ਜੇ ਅਜਿਹਾ ਹੀ ਚਲਦਾ ਰਿਹਾ ਤਾਂ ਸੂਬੇ ਦੀ ਆਦਿਵਾਸੀ ਅਬਾਦੀ ਘਟ ਜਾਵੇਗੀ। ਇਹ ਆਦਿਵਾਸੀ ਸਮਾਜ ਤੇ ਦੇਸ਼ ਲਈ ਖਤਰਾ ਹੈ।’ ਝਾਰਖੰਡ ਵਿਧਾਨ ਸਭਾ ਚੋਣਾਂ ਦੇ ਐਲਾਨ ਮਗਰੋਂ ਮੋਦੀ ਝਾਰਖੰਡ ’ਚ ਇਹ ਪਹਿਲੀ ਫੇਰੀ ਹੈ ਅਤੇ ਕਿਸੇ ਪ੍ਰਧਾਨ ਮੰਤਰੀ ਦੀ ਗੜਵਾ ’ਚ ਪਹਿਲੀ ਫੇਰੀ ਹੈ। ਉਨ੍ਹਾਂ ਕਿਹਾ, ‘ਭ੍ਰਿਸ਼ਟਾਚਾਰ ਦੇ ਘੁਣ ਨੇ ਸਾਰੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਝਾਰਖੰਡ ’ਚ ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਨੇ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਦਿੱਤੀਆਂ ਹਨ। ਇਸ ਨਾਲ ਗਰੀਬਾਂ, ਦਲਿਤਾਂ, ਕਬਾਇਲੀਆਂ ਤੇ ਪੱਛੜੀਆਂ ਸ਼੍ਰੇਣੀਆਂ ’ਤੇ ਅਸਰ ਪਿਆ ਹੈ। ਝਾਰਖੰਡ ’ਚ ਹਾਕਮ ਗੱਠਜੋੜ ਦੇ ਮੁੱਖ ਮੰਤਰੀ, ਵਿਧਾਇਕ ਤੇ ਸੰਸਦ ਮੈਂਬਰ ਗਲੇ ਤੱਕ ਭ੍ਰਿਸ਼ਟਾਚਾਰ ’ਚ ਡੁੱਬੇ ਹੋਏ ਹਨ।’ ਮੋਦੀ ਨੇ ਦੋਸ਼ ਲਾਇਆ ਕਿ ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਵਰਤ ਰਹੇ ਹਨ ਤੇ ਉਨ੍ਹਾਂ ਨੂੰ ਝਾਰਖੰਡ ’ਚ ਵਸਾ ਰਹੇ ਹਨ। ਇਸ ਨਾਲ ਸੂਬੇ ਦੇ ਸਮਾਜਿਕ ਢਾਂਚੇ ਨੂੰ ਖਤਰਾ ਪੈਦਾ ਹੋ ਗਿਆ ਹੈ। -ਪੀਟੀਆਈ

Advertisement

ਕਾਂਗਰਸ ਨੇ ਮੋਦੀ ਵੱਲੋਂ ਕੀਤੇ ਵਾਅਦਿਆਂ ’ਤੇ ਸਵਾਲ ਚੁੱਕੇ

ਨਵੀਂ ਦਿੱਲੀ: ਝਾਰਖੰਡ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਮੁਹਿੰਮ ਦੌਰਾਨ ਕਾਂਗਰਸ ਨੇ ਅੱਜ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਬਾਰੇ ਪੁੱਛਿਆ ਤੇ ਕਿਹਾ ਕਿ ਉਨ੍ਹਾਂ ਨੂੰ ਇੱਕ ਵੀ ਵੋਟ ਮੰਗਣ ਤੋਂ ਪਹਿਲਾਂ ਉਹ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ ਤਿੰਨ ਸਵਾਲਾਂ ਦਾ ਸੈੱਟ ਦਿੱਤਾ ਜਿਨ੍ਹਾਂ ’ਚ ਉਨ੍ਹਾਂ ਨੂੰ ਝਾਰਖੰਡ ’ਚ ਇੰਜਨੀਅਰਿੰਗ ਤੇ ਮੈਡੀਕਲ ਕਾਲਜਾਂ ਦੀ ਸਥਾਪਨਾ ਤੋਂ ਇਲਾਵਾ ਕੋਰਬਾ-ਲੋਹਾਰਦਗਾ ਅਤੇ ਚਤਰਾ-ਗਯਾ ਰੇਲਵੇ ਲਾਈਨਾਂ ਸਥਾਪਤ ਕਰਨ ਦੇ ਕੀਤੇ ਵਾਅਦੇ ਯਾਦ ਕਰਵਾਏ। ਉਨ੍ਹਾਂ ਐਕਸ ’ਤੇ ਪੋਸਟ ਕੀਤਾ, ‘ਗ਼ੈਰ-ਜੈਵਿਕ ਪ੍ਰਧਾਨ ਮੰਤਰੀ ਅੱਜ ਝਾਰਖੰਡ ’ਚ ਹਨ। ਇੱਕ ਵੀ ਵੋਟ ਮੰਗਣ ਤੋਂ ਪਹਿਲਾਂ ਉਨ੍ਹਾਂ ਨੂੰ ਤਿੰਨ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਕੋਰਬਾ-ਲੋਹਾਰਦਗਾ ਤੇ ਚਤਰਾ-ਗਯਾ ਰੇਲਵੇ ਲਾਈਨਾਂ ਕਿੱਥੇ ਹਨ।’ ਉਨ੍ਹਾਂ ਕਿਹਾ ਕਿ ਲੋਹਾਰਦਗਾ ਤੇ ਚਤਰਾ ਦੇ ਲੋਕ ਬਿਹਤਰੀਨ ਰੇਲ ਸੰਪਰਕ ਦੀ ਮੰਗ ਸਾਲਾਂ ਤੋਂ ਕਰ ਰਹੇ ਹਨ ਪਰ ਰੇਲ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਹੈ ਤੇ ਇਸ ਮਾਮਲੇ ਬਹੁਤ ਹੀ ਮਾੜੀ ਪ੍ਰਗਤੀ ਕੀਤੀ ਹੈ। -ਪੀਟੀਆਈ

‘ਕਾਂਗਰਸ ਕਬਾਇਲੀਆਂ ਦਾ ਰਾਖਵਾਂਕਰਨ ਖੋਹੇਗੀ’

ਸ੍ਰੀ ਮੋਦੀ ਨੇ ਚਾਇਬਾਸਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਕਾਂਗਰਸ ਆਦਿਵਾਸੀਆਂ ਦਾ ਰਾਖਵਾਂਕਰਨ ਖੋਹ ਕੇ ਉਨ੍ਹਾਂ ਨੂੰ ਆਪਣੀ ਵੋਟ ਬੈਂਕ ਹਵਾਲੇ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਥ ਹੋਰ ਰਣਨੀਤੀ ਤਿਆਰ ਕੀਤੀ ਹੈ। ਉਹ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਘੱਟ ਗਿਣਤੀ ਸੰਸਥਾਵਾਂ ਐਲਾਨ ਰਹੀ ਹੈ। ਇਸ ਨਾਲ ਆਦਿਵਾਸੀਆਂ, ਦਲਿਤਾਂ ਤੇ ਪੱਛੜੇ ਵਰਗ ਦਾ ਰਾਖਵਾਂਕਰਨ ਖੋਹਿਆ ਜਾ ਰਿਹਾ ਹੈ। ਕਾਂਗਰਸ ਦੀ ਇਸ ਸਾਜ਼ਿਸ਼ ਤੋਂ ਸਾਵਧਾਨ ਰਹੋ।

Advertisement
Author Image

Advertisement