For the best experience, open
https://m.punjabitribuneonline.com
on your mobile browser.
Advertisement

ਜਜਪਾ ਉਮੀਦਵਾਰ ਰਮੇਸ਼ ਖਟਕ ਨੇ ਵੋਟਾਂ ਮੰਗੀਆਂ

07:58 AM May 09, 2024 IST
ਜਜਪਾ ਉਮੀਦਵਾਰ ਰਮੇਸ਼ ਖਟਕ ਨੇ ਵੋਟਾਂ ਮੰਗੀਆਂ
ਇੱਕ ਪਿੰਡ ’ਚ ਮਹਿਲਾਵਾਂ ਤੋਂ ਆਸ਼ੀਰਵਾਦ ਲੈਂਦੇ ਹੋਏ ਰਮੇਸ਼ ਖੱਟਕ। ਫੋਟੋ: ਪ੍ਰਭੂ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 8 ਮਈ
ਹਲਕਾ ਸਿਰਸਾ ਤੋਂ ਜਨਨਾਇਕ ਜਨਤਾ ਪਾਰਟੀ (ਜਜਪਾ) ਦੇ ਉਮੀਦਵਾਰ ਰਮੇਸ਼ ਖਟਕ ਨੇ ਅੱਜ ਵੱਖ-ਵੱਖ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਲੋਕਾਂ ਤੋਂ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਪਿੰਡ ਖੈਰੇਕਾਂ, ਪੰਜੂਆਣਾ ਸਮੇਤ ਇੱਕ ਦਰਜਨ ਤੋਂ ਵੱਧ ਪਿੰਡਾਂ ’ਚ ਚੋਣ ਜਲਸਿਆਂ ਤੇ ਨੁੱਕੜ ਸਭਾਵਾਂ ਨੂੰ ਸੰਬੋਧਨ ਕਰਦਿਆਂ ਰਮੇਸ਼ ਖੱਟਕ ਨੇ ਕਿਹਾ ਕਿ ਹਰਿਆਣਾ ਸਰਕਾਰ ’ਚ ਰਹਿੰਦਿਆਂ ਜਜਪਾ ਨੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਾਫੀ ਵਿਕਾਸ ਕਰਵਾਏ ਹਨ। ਜਦੋਂ ਜਜਪਾ ਦੀਆਂ ਸ਼ਰਤਾਂ ਨੂੰ ਸਰਕਾਰ ਨੇ ਨਹੀਂ ਮੰਨਿਆ ਤਾਂ ਉਹ ਸਰਕਾਰ ਤੋਂ ਵੱਖ ਹੋ ਗਏ ਹਨ। ਉਨ੍ਹਾਂ ਲੋਕਾਂ ਨੂੰ ਵਿਕਾਸ ਦੇ ਨਾਂ ’ਤੇ ਵੋਟਾਂ ਦੇਣ ਦੀ ਅਪੀਲ ਕੀਤੀ। ਜਜਪਾ ਉਮੀਦਵਾਰ ਰਮੇਸ਼ ਖਟਕ ਨੇ ਕਿਹਾ ਕਿ ਜਜਪਾ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਦੀ ਯੋਗ ਅਗਵਾਈ ਵਿੱਚ ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸਮਾਜ ਦੇ ਸਾਰੇ ਵਰਗਾਂ ਦੇ ਲਾਭ ਲਈ ਬਹੁਤ ਸਾਰੀਆਂ ਭਲਾਈ ਯੋਜਨਾਵਾਂ ਬਣਾਈਆਂ ਅਤੇ ਲਾਗੂ ਕਰਵਾਈਆਂ, ਜਿਸ ਦਾ ਲਾਭ ਸਾਰੇ ਵਰਗਾਂ ਨੂੰ ਮਿਲਿਆ। ਇਸ ਜਨ ਸੰਪਰਕ ਮੁਹਿੰਮ ਵਿੱਚ ਸੰਦੀਪ ਭਾਟੀ, ਬਲਕਰਨ ਸਿੰਘ, ਰਾਮਾਮੂਰਤੀ, ਧਰਮਪਾਲ ਬੁਮਰਾ, ਵਿਨੋਦ, ਕਮਲਾ ਸਮੇਤ ਕਈ ਪਾਰਟੀ ਵਰਕਰ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×