ਜੇਜੇਪੀ-ਏਐੱਸਪੀ ਦੀ ਸਰਕਾਰ ਬਨਣ ’ਤੇ ਜਨਨਾਇਕ ਫ਼ਸਲ ਸੁਰੱਖਿਆ ਬੀਮਾ ਯੋਜਨਾ ਬਣਾਉਣ ਦਾ ਐਲਾਨ
08:34 AM Sep 28, 2024 IST
Advertisement
ਪੱਤਰ ਪ੍ਰੇਰਕ
ਗੂਹਲਾ ਚੀਕਾ/ਕੈਥਲ, 27 ਸਤੰਬਰ
ਜਨਨਾਇਕ ਜਨਤਾ ਪਾਰਟੀ ਅਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ਦੀ ਸਰਕਾਰ ਬਣਨ ’ਤੇ ਰਾਜ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ’ਜਨਨਾਇਕ ਫਸਲ ਸੁਰੱਖਿਆ ਬੀਮਾ ਯੋਜਨਾ’ ਲਾਗੂ ਕੀਤੀ ਜਾਵੇਗੀ। ਇਸ ਯੋਜਨਾ ਦੇ ਤਹਿਤ ਸਰਕਾਰ ਹਰ ਇੱਕ ਕਿਸਾਨ ਦੀ ਪ੍ਰੀਮੀਅਮ ਰਾਸ਼ੀ ਦਾ ਭੁਗਤਾਨ ਕਰੇਗੀ ਅਤੇ ਕਿਸਾਨਾਂ ਦੀ ਚਿੰਤਾ ਦੂਰ ਕਰੇਗੀ। ਇਹ ਵੱਡੀ ਘੋਸ਼ਣਾ ਜੇਜੇਪੀ ਦੇ ਰਾਸ਼ਟਰੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਕੀਤੀ। ਉਹ ਅੱਜ ਚੀਕਾ ਅਤੇ ਕਲਾਇਤ ਵਿੱਚ ਜੇਜੇਪੀ-ਏਐੱਸਪੀ ਉਮੀਦਵਾਰਾਂ ਦੇ ਪੱਖ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਡਾ ਅਜੈ ਸਿੰਘ ਚੌਟਾਲਾ ਨੇ ਕਿਹਾ ਕਿ ਜੇਜੇਪੀ ਨੇ ਕਿਸਾਨਾਂ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਸਾਲਾਂ ਤੋਂ ਕਾਂਗਰਸ ਅਤੇ ਭਾਜਪਾ ਹੀ ਹਰਿਆਣਾ ਵਿੱਚ ਸਰਕਾਰ ਵਿੱਚ ਚਲਾ ਰਹੇ ਹਨ ਅਤੇ ਦੋਵਾਂ ਹੀ ਪਾਰਟੀਆਂ ਨੈ ਹਰਿਆਣਾ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ।
Advertisement
Advertisement
Advertisement