ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਤਿੰਦਰ ਔਲਖ ਸਰਬਸੰਮਤੀ ਨਾਲ ਬਣੇ ਪਿੰਡ ਭੰਬੋਈ ਦੇ ਸਰਪੰਚ

09:13 AM Sep 23, 2024 IST
ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਸਰਪੰਚ ਤੇ ਮੋਹਤਬਰਾਂ ਨਾਲ।-ਫੋਟੋ: ਸੱਖੋਵਾਲੀਆ

ਨਿੱਜੀ ਪੱਤਰ ਪ੍ਰੇਰਕ
ਬਟਾਲਾ, 22 ਸਤੰਬਰ
ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਨੇੜਲੇ ਪਿੰਡ ਭੰਬੋਈ ’ਚ ‘ਆਪ’ ਆਗੂ ਜਤਿੰਦਰ ਸਿੰਘ ਔਲਖ ਦੀ ਰਿਹਾਇਸ਼ ’ਤੇ ਪੰਚਾਇਤੀ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਚਾਇਤੀ ਚੋਣਾਂ ਸਬੰਧੀ ਹਲਕੇ ਵਿੱਚ ਇਹ ਪਲੇਠੀ ਮੀਟਿੰਗ ਹੈ। ਪਿੰਡ ਦੀ ਸਹਿਮਤੀ ਨੂੰ ਦੇਖਦਿਆਂ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ‘ਆਪ’ ਵੱਲੋਂ ਜਤਿੰਦਰ ਸਿੰਘ ਤਿੰਦਾ ਔਲਖ ਨੂੰ ਸਰਪੰਚ ਐਲਾਨਿਆ। ਵਿਧਾਇਕ ਨੇ ਹਲਕਾ ਸ਼੍ਰੀਹਰਗੋਬਿੰਦਪੁਰ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹ ਚੋਣਾਂ ਲੜਨ ਦੀ ਬਜਾਏ ਸਰਬਸੰਮਤੀ ਨਾਲ ਸਰਪੰਚ ਚੁਣਨ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ। ਇਸ ਮੌਕੇ ਸਰਪੰਚ ਅੰਮ੍ਰਿਤ ਕਲੇਰ, ਕਰਮਜੀਤ ਸਿੰਘ ਜੋਗੀ, ਮਨਜੀਤ ਸਿੰਘ, ਜਗਮੀਤ ਸਿੰਘ ਸੰਧੂ, ਕੁਲਦੀਪ ਵਡਾਲੀਆ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ, ਮਾਨ ਹੈਪੀ, ਰਾਮਜੋਤ ਸਿੰਘ ਤੇ ਦਰਸ਼ਨ ਸਿੰਘ ਆਦਿ ਹਾਜ਼ਰ ਸਨ।

Advertisement

Advertisement