ਝਾਰਖੰਡ: ਮਾਲ ਗੱਡੀ ਲੀਹ ਤੋਂ ਉਤਰਨ ਕਾਰਨ ਆਵਜਾਈ ਪ੍ਰਭਾਵਿਤ
10:50 AM Sep 26, 2024 IST
ਬੋਕਾਰੋ, 26 ਸਤੰਬਰ
Advertisement
ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਤੁਪਕਡੀਹ ਨੇੜੇ ਵੀਰਵਾਰ ਨੂੰ ਇੱਕ ਮਾਲ ਗੱਡੀ ਲੀਹ ਤੋਂ ਉਤਰ ਗਈ। ਬੋਕਾਰੋ ਆਰਪੀਐਫ ਨੇ ਦੱਸਿਆ ਕਿ ਤੁਪਕਡੀਹ ਅਤੇ ਰਾਜਬੇਰਾ ਸੈਕਸ਼ਨਾਂ ਦੇ ਵਿਚਕਾਰ ਇੱਕ ਮਾਲ ਗੱਡੀ ਦੇ ਦੋ ਡੱਬੇ ਲੀਹ ਤੋਂ ਉਤਰ ਕੇ ਪਲਟ ਗਏ, ਜਿਸ ਕਾਰਨ ਨਾਲ ਰੂਟ ’ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਦੱਸਿਆ ਕਿ 10 ਤੋਂ ਵੱਧ ਰੇਲ ਗੱਡੀਆਂ ਨੂੰ ਮੋੜ ਦਿੱਤਾ ਗਿਆ ਹੈ, ਨਾਲ ਹੀ ਡਾਊਨਲਾਈਨ ਟ੍ਰੈਕ ’ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਮੁਅੱਤਲ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਹਾਲੀ ਦੇ ਕੰਮ ਚੱਲ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। -ਏਐੱਨਆਈ
Advertisement
Advertisement