ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਝਾਰਖੰਡ: ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਮੁੜ ਈਡੀ ਅੱਗੇ ਪੇਸ਼

06:54 AM Apr 10, 2024 IST

ਰਾਂਚੀ, 9 ਅਪਰੈਲ
ਝਾਰਖੰਡ ਦੀ ਕਾਂਗਰਸੀ ਮਹਿਲਾ ਵਿਧਾਇਕ ਅੰਬਾ ਪ੍ਰਸਾਦ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਅੱਜ ਲਗਾਤਾਰ ਦੂਜੇ ਦਿਨ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਈ। ਪ੍ਰਸਾਦ ਬਾਅਦ ਦੁਪਹਿਰ 3.10 ਵਜੇ ਈਡੀ ਦੇ ਦਫ਼ਤਰ ਵਿੱਚ ਦਾਖ਼ਲ ਹੋਈ। ਈਡੀ ਦੇ ਦਫ਼ਤਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅੰਬਾ ਨੇ ਕਿਹਾ, ‘‘ਮੈਨੂੰ ਮੰਗਲਵਾਰ ਨੂੰ ਵੀ ਪੇਸ਼ ਹੋਣ ਲਈ ਕਿਹਾ ਗਿਆ ਸੀ, ਇਸ ਵਾਸਤੇ ਮੈਂ ਇੱਥੇ ਹਾਂ। ਜਾਂਚ ਚੱਲ ਰਹੀ ਹੈ ਅਤੇ ਮੈਂ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇ ਰਹੀ ਹਾਂ।’’ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਈਡੀ ਦੇ ਅਧਿਕਾਰੀਆਂ ਨੇ ਅੰਬਾ ਪ੍ਰਸਾਦ ਕੋਲੋਂ ਛੇ ਘੰਟੇ ਤੋਂ ਵੱਧ ਸਮਾਂ ਪੁੱਛ-ਪੜਤਾਲ ਕੀਤੀ ਸੀ। ਇਹ ਪੁੱਛੇ ਜਾਣ ’ਤੇ ਕਿ 8 ਅਪਰੈਲ ਨੂੰ ਪੁੱਛ-ਪੜਤਾਲ ਦੌਰਾਨ ਕੀ ਕੇਂਦਰੀ ਏਜੰਸੀ ਨੇ ਜ਼ਮੀਨ ਸਬੰਧੀ ਕੋਈ ਮੁੱਦਾ ਉਠਾਇਆ ਸੀ, ਇਸ ’ਤੇ ਮਹਿਲਾ ਵਿਧਾਇਕ ਨੇ ਕਿਹਾ, ‘‘ਇਹ ਸਵਾਲ ਸਿਰਫ਼ ਮੀਡੀਆ ਵੱਲੋਂ ਪੁੱਛਿਆ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਜ਼ਮੀਨ ਹਥਿਆਉਣ ਦਾ ਮੁੱਦਾ ਕਿੱਥੋਂ ਆ ਗਿਆ। ਸਾਨੂੰ ਜ਼ਮੀਨ ਵਿੱਚ ਕੋਈ ਦਿਲਚਸਪੀ ਨਹੀਂ ਹੈ।’’ ਬੀਤੇ ਦਿਨੀਂ ਪੁੱਛ-ਪੜਤਾਲ ਤੋਂ ਬਾਅਦ ਅੰਬਾ ਪ੍ਰਸਾਦ ਨੇ ਮੀਡੀਆ ਕਰਮੀਆਂ ਨੂੰ ਦੱਸਿਆ ਸੀ ਕਿ ਜ਼ਿਆਦਾਤਰ ਸਵਾਲ ਇਲੈਕਟ੍ਰੌਨਿਕ ਉਪਕਰਨਾਂ ਨਾਲ ਸਬੰਧਤ ਸਨ, ਜਿਹੜੇ ਕਿ ਉਸ ਕੋਲੋਂ ਕਬਜ਼ੇ ਵਿੱਚ ਲਏ ਗਏ ਸਨ। ਅਧਿਕਾਰਤ ਸੂਤਰਾਂ ਮੁਤਾਬਕ 36 ਸਾਲਾ ਮਹਿਲਾ ਵਿਧਾਇਕ ਨੂੰ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੇ ਪ੍ਰਬੰਧਾਂ ਤਹਿਤ ਬਿਆਨ ਦਰਜ ਕਰਵਾਉਣ ਲਈ ਮੁੱਢਲੇ ਤੌਰ ’ਤੇ 4 ਅਪਰੈਲ ਨੂੰ ਈਡੀ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸਿਹਤ ਸਬੰਧੀ ਸਮੱਸਿਆਵਾਂ ਦਾ ਹਵਾਲਾ ਦੇ ਕੇ ਉਸ ਦਿਨ ਅੰਬਾ ਪ੍ਰਸਾਦ ਪੇਸ਼ ਨਹੀਂ ਹੋਈ ਸੀ। ਕਥਿਤ ਜਬਰੀ ਵਸੂਲੀ ਅਤੇ ਜ਼ਮੀਨ ਹਥਿਆਉਣ ਦੇ ਮਾਮਲਿਆਂ ਵਿੱਚ ਪ੍ਰਸਾਦ ਦੇ ਪਿਤਾ ਅਤੇ ਸਾਬਕਾ ਮੰਤਰੀ ਯੋਗੇਂਦਰ ਸਾਓ ਕੋਲੋਂ ਈਡੀ ਵੱਲੋਂ 3 ਤੇ 4 ਅਪਰੈਲ ਨੂੰ ਲਗਾਤਾਰ ਦੋ ਦਿਨ ਪੁੱਛ-ਪੜਤਾਲ ਕੀਤੀ ਗਈ ਸੀ। ਕਥਿਤ ਜਬਰੀ ਵਸੂਲੀ, ਗੈਰ-ਕਾਨੂੰਨੀ ਰੇਤਾ ਖਣਨ ਅਤੇ ਜ਼ਮੀਨ ਹਥਿਆਉਣ ਸਬੰਧੀ ਜਾਂਚ ਦੇ ਸਬੰਧ ਵਿੱਚ ਮਾਰਚ ’ਚ ਕੇਂਦਰੀ ਏਜੰਸੀ ਵੱਲੋਂ ਪ੍ਰਸਾਦ, ਸਾਓ ਤੇ ਹੋਰਾਂ ਦੇ ਟਿਕਾਣਆਂ ’ਤੇ ਛਾਪੇ ਵੀ ਮਾਰੇ ਗਏ ਸਨ। -ਪੀਟੀਆਈ

Advertisement

ਹੇਮੰਤ ਸੋਰੇਨ ਮਨੀ ਲਾਂਡਰਿੰਗ ਮਾਮਲੇ ਵਿੱਚ ਇਕ ਹੋਰ ਗ੍ਰਿਫ਼ਤਾਰੀ

ਰਾਂਚੀ: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ ਜ਼ਮੀਨ ਹਥਿਆਉਣ ਨਾਲ ਸਬੰਧਤ ਮਨੀ ਲਾਂਡਰਿੰਗ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁਹੰਮਦ ਸੱਦਾਮ ਝਾਰਖੰਡ ਦੇ ਇਕ ਕਥਿਤ ਜ਼ਮੀਨ ਘੁਟਾਲਾ ਮਾਮਲੇ ਵਿੱਚ ਜੇਲ੍ਹ ’ਚ ਬੰਦ ਸੀ ਅਤੇ ਅਦਾਲਤ ’ਚ ਇਕ ਅਰਜ਼ੀ ਦਾਇਰ ਕਰਨ ਮਗਰੋਂ ਕੇਂਦਰੀ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਇਸ ਮਾਮਲੇ ਵਿੱਚ ਤੀਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ 48 ਸਾਲਾ ਸੋਰੇਨ ਅਤੇ ਸੂਬਾ ਸਰਕਾਰ ਦੇ ਮਾਲੀਆ ਵਿਭਾਗ ਦੇ ਸਾਬਕਾ ਸਬ ਇੰਸਪੈਕਟਰ ਭਾਨੂ ਪ੍ਰਤਾਪ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੱਦਾਮ ’ਤੇ ਰਾਂਚੀ ਵਿੱਚ 8.86 ਏਕੜ ਜ਼ਮੀਨ ਨਾਲ ਸਬੰਧਤ ‘ਫ਼ਰਜ਼ੀ’ ਜ਼ਮੀਨ ਰਿਕਾਰਡ ਰੱਖਣ ਦਾ ਦੋਸ਼ ਹੈ। -ਪੀਟੀਆਈ

Advertisement
Advertisement