ਝਿੰਗੜ ਕਲਾਂ ਦੀ ਟੀਮ ਨੇ ਫੁਟਬਾਲ ਟੂਰਨਾਮੈਂਟ ਜਿੱਤਿਆ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 5 ਦਸੰਬਰ
ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਵੱਲੋਂ ਸਰਕਾਰੀ ਸਕੂਲ ਆਫ ਐਮੀਨੈਂਸ ਵਿੱਚ ਕਰਵਾਇਆ ਗਿਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਫੁਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ।
ਪ੍ਰਧਾਨ ਗੁਰਸੇਵਕ ਮਾਰਸ਼ਲ, ਸੁਖਵੀਰ ਸਿੰਘ, ਰਾਕੇਸ਼ ਬਿੱਟੂ, ਗਗਨ ਵੈਦ, ਤਜਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਰੜ੍ਹਾ ਦੀ ਅਗਵਾਈ ਵਿੱਚ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਕਰਵਾਏ ਗਏ ਟੂਰਨਾਮੈਂਟ ਦੇ ਪਿੰਡ ਪੱਧਰੀ ਓਪਨ ਮੁਕਾਬਲੇ ਦੇ ਫਾਈਨਲ ਦੌਰਾਨ ਝਿੰਗੜ ਕਲਾਂ ਅਤੇ ਟਾਂਡਾ ਦੀ ਟੀਮ 1-1 ਗੋਲ ’ਤੇ ਬਰਾਬਰ ਰਹੀਆਂ। ਪੈਨਲਟੀ ਸ਼ੂਟ ਆਊਟ ਵਿੱਚ ਝਿੰਗੜ ਕਲਾਂ ਦੀ ਟੀਮ ਜੇਤੂ ਰਹੀ। 40 ਸਾਲ ਤੋਂ ਉੱਪਰ ਉਮਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਰੁੜਕਾ ਕਲਾਂ ਦੀ ਟੀਮ ਨੇ ਟਾਂਡਾ ਦੀ ਟੀਮ ਨੂੰ ਹਰਾਇਆ। ਪਿੰਡ ਪੱਧਰ ਜੇਤੂ ਟੀਮ ਨੂੰ 21 ਹਜ਼ਾਰ ਅਤੇ ਉੱਪ ਜੇਤੂ ਨੂੰ 11 ਹਜ਼ਾਰ ਰੁਪਏ ਦਾ ਇਨਾਮ ਮਿਲਿਆ। 40 ਸਾਲ ਤੋਂ ਉੱਪਰ ਉਮਰ ਵਰਗ ਵਿਚ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਅਤੇ ਉੱਪ ਜੇਤੂ ਨੂੰ 7500 ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 5000 ਰੁਪਏ ਦਾ ਇਨਾਮ ਦਿੱਤਾ ਗਿਆ। ਸਮਾਪਤੀ ’ਤੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਪ੍ਰਬੰਧਕਾਂ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਹਸਤੀਆਂ ਪਾਲ ਸਿੰਘ ਬੁੱਢੀਪਿੰਡ, ਹੈਪੀ ਗੁਰਾਇਆ, ਕਾਲੀ ਜਰਮਨੀ, ਬ੍ਰਿਜ ਮੋਹਨ, ਮਨਿੰਦਰਪਾਲ ਸਿੰਘ ਕਾਲੀ, ਰਿੰਕੂ ਘੋਤੜਾ ਦਾ ਵਿਸ਼ੇਸ਼ ਸਨਾਮਨ ਕੀਤਾ ਗਿਆ। ਇਸ ਮੌਕੇ ਰਾਜੇਸ਼ ਲਾਡੀ, ਦੇਸ ਰਾਜ ਡੋਗਰਾ, ਦਰਸ਼ਨ ਸਿੰਘ, ਜਸਵੰਤ ਸਿੰਘ ਦਾਰਾਪੁਰ, ਪਰਵਿੰਦਰ ਸਹਿਬਾਜ਼ਪੁਰ, ਰਵਿੰਦਰ ਪਾਲ ਸਿੰਘ ਗੋਰਾ, ਪ੍ਰਿੰਸੀਪਲ ਸਾਹਿਬ ਸਿੰਘ, ਮਨਜੀਤ ਸਿੰਘ ਖਾਲਸਾ, ਸੁਖਨਿੰਦਰ ਸਿੰਘ ਕਲੋਟੀ, ਅਜੀਤ ਸਿੰਘ ਗੁਰਾਇਆ, ਪ੍ਰੇਮ ਸਾਗਰ, ਆਸ਼ੂ ਵੈਦ ਅਤੇ ਚਾਚਾ ਕਾਹਨ ਸਿੰਘ ਹਾਜ਼ਰ ਸਨ।