ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੈਣਾ ਦੇਵੀ ਮੰਦਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ

11:12 AM Feb 12, 2024 IST
ਮੌਕੇ ਦਾ ਜਾਇਜ਼ਾ ਲੈਂਦੇ ਹੋਏ ਉਪ ਪੁਲੀਸ ਕਪਤਾਨ ਗੁਰਦੇਵ ਸਿੰਘ। -ਫੋਟੋ: ਰਾਣੂ

 

Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 11 ਫਰਵਰੀ
ਸਥਾਨਕ ਦਾਣਾ ਮੰਡੀ ਨੇੜੇ ਸਥਿਤ ਸ੍ਰੀ ਨੈਣਾ ਦੇਵੀ ਮੰਦਿਰ ਵਿੱਚੋਂ ਸਵੇਰੇ ਵੱਡੇ ਤੜਕੇ ਚੋਰ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ -ਚਾਂਦੀ ਦੇ ਗਹਿਣੇ ਅਤੇ ਦਾਨ ਪਾਤਰ ਤੋੜ ਕੇ ਲੱਖਾਂ ਰੁਪਏ ਦਾ ਚੜ੍ਹਾਵਾ ਲੈ ਗਏ। ਇਸ ਦੇ ਨਾਲ ਹੀ ਮੰਦਰ ’ਚ ਸਥਾਪਿਤ ਸ਼ਿਵਲਿੰਗ ਨੂੰ ਖੰਡਿਤ ਕਰ ਗਏ।
ਸ਼੍ਰੀ ਨੈਣਾ ਦੇਵੀ ਮੰਦਰ ਕਮੇਟੀ ਦੇ ਪ੍ਰਧਾਨ ਰਾਕੇਸ਼ ਸਿੰਗਲਾ, ਖ਼ਜ਼ਾਨਚੀ ਸੁਖਪਾਲ ਗਰਗ ਅਤੇ ਮੀਤ ਪ੍ਰਧਾਨ ਕਮਲ ਜਿੰਦਲ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਦੋ ਨਕਾਬਪੋਸ਼ ਵਿਅਕਤੀ ਐਤਵਾਰ ਸਵੇਰੇ ਕਰੀਬ 2.40 ’ਤੇ ਮੰਦਰ ਦੀ ਪਿਛਲੀ ਕੰਧ ਨਾਲ ਲਗਦੇ ਪਲਾਟ ਤੋਂ ਕੰਧ ਟੱਪ ਕੇ ਮੰਦਰ ਵਿੱਚ ਦਾਖ਼ਲ ਹੋਏ ਅਤੇ ਮਾਤਾ ਸ਼੍ਰੀ ਨੈਣਾ ਦੇਵੀ ਦੀ ਮੂਰਤੀ ਦੇ ਕਰੀਬ ਤਿੰਨ ਤੋਲੇ ਸੋਨੇ ਦੇ ਨੈਣ ਅਤੇ ਮਾਤਾ ਦੀ ਸਵਾ ਤੋਲੇ ਦੀ ਸੋਨੇ ਦੀ ਨੱਥ, ਡੇਢ ਕਿੱਲੋ ਚਾਂਦੀ ਦੇ ਪੱਤਰੇ, ਸ਼੍ਰੀ ਗਣੇਸ਼ ਦੀ ਪ੍ਰਤਿਮਾ ’ਤੇ ਚੜ੍ਹਿਆ 300 ਗ੍ਰਾਮ ਚਾਂਦੀ ਦਾ ਮੁਕਟ, ਮਾਤਾ ਦੀ ਪਿੰਡੀ ਦਾ ਚੜ੍ਹਾਇਆ ਅੱਧਾ ਕਿੱਲੋ ਚਾਂਦੀ ਦਾ ਮੁਕਟ ਅਤੇ ਤਿੰਨ ਦਾਨ ਪਾਤਰਾਂ ਨੂੰ ਤੋੜ ਕੇ ਉਸ ਵਿੱਚ ਚੜ੍ਹਾਵੇ ਦੀ ਰੱਖੀ ਲੱਖਾਂ ਰੁਪਏ ਦੀ ਨਕਦੀ ਵੀ ਲੈ ਗਏ। ਇਸ ਤੋਂ ਇਲਾਵਾ ਮੰਦਰ ਵਿੱਚ ਬਣੇ ਸ਼ਿਵਲਿਗ ਨੂੰ ਖੰਡਿਤ ਕਰਕੇ ਉਸ ’ਤੇ ਚੜ੍ਹੇ ਡੇਢ ਕਿਲੋ ਚਾਂਦੀ ਦੇ ਪੱਤਰੇ ਵੀ ਲੈ ਗਏ। ਮੰਦਰ ਕਮੇਟੀ ਨੇ ਪਤਾ ਲੱਗਦਿਆਂ ਹੀ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਸਿਟੀ 1 ਦੇ ਐੱਸਐੱਚਓ ਯਾਦਵਿੰਦਰ ਸਿੰਘ ਤੁਰੰਤ ਮੌਕੇ ’ਤੇ ਪੁੱਜੇ। ਡੀਐੱਸਪੀ ਗੁਰਦੇਵ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਭਰੋਸਾ ਦਿੱਤਾ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Advertisement
Advertisement
Advertisement