ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਅਨੀਤਾ ਦਾ ਦੇਹਾਂਤ
03:50 PM May 16, 2024 IST
ਮੁੰਬਈ, 16 ਮਈ
ਬੰਦ ਹੋ ਚੁੱਕੀ ਏਅਰਲਾਈਨ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਅਨੀਤਾ ਗੋਇਲ ਦਾ ਅੱਜ ਦੱਖਣੀ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਅਨੀਤਾ ਗੋਇਲ 70 ਸਾਲਾਂ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ। ਅਨੀਤਾ ਗੋਇਲ ਦੇ ਅੰਤਿਮ ਪਲਾਂ 'ਚ ਉਨ੍ਹਾਂ ਦੇ ਪਤੀ ਨਰੇਸ਼ ਗੋਇਲ ਵੀ ਉਨ੍ਹਾਂ ਨਾਲ ਸਨ। ਕਰਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਨਰੇਸ਼ ਗੋਇਲ ਨੂੰ ਦੋ ਮਹੀਨਿਆਂ ਲਈ ਅੰਤਰਿਮ ਜ਼ਮਾਨਤ ਮਿਲ ਗਈ ਹੈ। ਗੋਇਲ ਨੇ ਜੈੱਟ ਏਅਰਵੇਜ਼ ਦੀ ਨੀਂਹ ਰੱਖੀ ਸੀ ਤੇ ਕਰਜ਼ੇ ’ਚ ਡੁੱਬਣ ਤੋਂ ਪਹਿਲਾਂ ਇਹ ਦੇਸ਼ ਦੀ ਪ੍ਰਮੁੱਖ ਹਵਾਈ ਕੰਪਨੀ ਸੀ।
Advertisement
Advertisement