For the best experience, open
https://m.punjabitribuneonline.com
on your mobile browser.
Advertisement

ਜੀਤ ਮੁਹਿੰਦਰ ਸਿੱਧੂ ਨੂੰ ਟਿਕਟ ਮਿਲਣ ’ਤੇ ਲੱਡੂ ਵੰਡੇ

07:46 AM Apr 16, 2024 IST
ਜੀਤ ਮੁਹਿੰਦਰ ਸਿੱਧੂ ਨੂੰ ਟਿਕਟ ਮਿਲਣ ’ਤੇ ਲੱਡੂ ਵੰਡੇ
ਤਲਵੰਡੀ ਸਾਬੋ ਵਿੱਚ ਲੱਡੂ ਵੰਡਦੇ ਹੋਏ ਕਾਂਗਰਸੀ ਆਗੂ ਤੇ ਵਰਕਰ।
Advertisement

ਪੱਤਰ ਪ੍ਰੇਰਕ
ਤਲਵੰਡੀ ਸਾਬੋ, 15 ਅਪਰੈਲ
ਹਲਕਾ ਤਲਵੰਡੀ ਸਾਬੋ ਤੋਂ ਚਾਰ ਵਾਰ ਵਿਧਾਇਕ ਬਣੇ ਜੀਤ ਮੁਹਿੰਦਰ ਸਿੰਘ ਸਿੱਧੂ ਨੂੰ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਟਿਕਟ ਦਿੱਤੇ ਜਾਣ ਦੀ ਖੁਸ਼ੀ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਕਾਂਗਰਸੀ ਆਗੂ ਤੇ ਵਰਕਰ ਪਹਿਲਾਂ ਹਲਕੇ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਚੱਠਾ ਦੀ ਅਗਵਾਈ ਵਿੱਚ ਸਥਾਨਕ ਖੰਡਾ ਚੌਂਕ ਵਿੱਚ ਇਕੱਠੇ ਹੋਏ ਜਿਸ ਉਪਰੰਤ ਉਨ੍ਹਾਂ ਜੀਤ ਮੁਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਪੱਖੀ ਨਾਅਰੇ ਲਾਏ ਅਤੇ ਲੱਡੂ ਵੰਡ ਕੇ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਜਸ਼ਨ ਮਨਾਇਆ। ਇਸ ਮੌਕੇ ਸ੍ਰੀ ਚੱਠਾ ਨੇ ਦਾਅਵਾ ਕੀਤਾ ਕਿ ਸਮੂਹ ਪਾਰਟੀ ਆਗੂ ਤੇ ਵਰਕਰ ਦਿਨ ਰਾਤ ਇੱਕ ਕਰਕੇ ਸ੍ਰੀ ਸਿੱਧੂ ਨੂੰ ਵੱਡੇ ਫ਼ਰਕ ਨਾਲ ਜਿਤਾਉਣਗੇ। ਇਸ ਮੌਕੇ ਭੋਲਾ ਸਿੰਘ ਕਲਾਲਵਾਲਾ, ਬਲਵੰਤ ਸਿੰਘ ਬੁੱਟਰ ਲੇਲੇਵਾਲਾ, ਬਹਾਦਰ ਸਿੰਘ ਲੇਲੇਵਾਲਾ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ।

Advertisement

Advertisement
Author Image

Advertisement
Advertisement
×