ਜੇਸੀਡੀਏਵੀ ਕਾਲਜ ਦੀਆਂ ਵਿਦਿਆਰਥਣਾਂ ਦੀ ਜ਼ਿਲ੍ਹੇ ’ਚੋਂ ਝੰਡੀ
07:39 AM Mar 30, 2024 IST
ਦਸੂਹਾ: ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਐੱਮਐੱਸਸੀ (ਜੁਆਲੋਜ਼ੀ) ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਜੇਸੀਡੀਏਵੀ ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਕਮਲ ਕਿਸ਼ੋਰ ਨੇ ਦੱਸਿਆ ਕਿ ਅਦਿਤੀ ਸ਼ਰਮਾ ਨੇ 86.8 ਫੀਸਦੀ, ਜਯਾ ਮਹਿਤਾ ਨੇ 86.6 ਫੀਸਦੀ ਅਤੇ ਤਾਨੀਆ 82.8 ਫੀਸਦੀ ਅੰਕ ਪ੍ਰਾਪਤ ਕਰ ਕੇ ਜਿਲ੍ਹਾ ਹੁਸ਼ਿਆਰਪੁਰ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਕਮਲ ਕਿਸ਼ੋਰ ਨੇ ਇਸ ਉਪਲੱਬਧੀ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋ. ਦੀਪਕ ਸੈਣੀ, ਡਾ. ਜਪਿੰਦਰ ਕੌਰ ਰੂਪ, ਪ੍ਰੋ. ਕਮਲ ਮਹਿਤਾ, ਪ੍ਰੋ. ਰੈਨੂੰ, ਪ੍ਰੋ. ਮੇਘਾ ਸ਼ਰਮਾ ਅਤੇ ਪ੍ਰੋ. ਸਮਨਪ੍ਰੀਤ ਕੌਰ ਸਿਰ ਬੰਨ੍ਹਿਆ। -ਪੱਤਰ ਪ੍ਰੇਰਕ
Advertisement
Advertisement