ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੈਵਰਧਨੇ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਨਿਯੁਕਤ

07:53 AM Oct 14, 2024 IST

ਮੁੰਬਈ: ਪੰਜ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਸ੍ਰੀਲੰਕਾ ਦੇ ਸਾਬਕਾ ਕਪਤਾਨ ਮਹੇਲਾ ਜੈਵਰਧਨੇ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਜੈਵਰਧਨੇ 2017-2022 ਤੱਕ ਮੁੰਬਈ ਇੰਡੀਅਨਜ਼ ਨਾਲ ਇਸੇ ਭੂਮਿਕਾ ਵਿੱਚ ਜੁੜਿਆ ਰਿਹਾ ਹੈ। ਉਹ ਦੱਖਣੀ ਅਫਰੀਕਾ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਾਰਕ ਬਾਊਚਰ ਦੀ ਥਾਂ ਲਵੇਗਾ, ਜੋ ਦੋ ਸਾਲ ਤੱਕ ਮੁੰਬਈ ਇੰਡੀਅਨਜ਼ ਦਾ ਮੁੱਖ ਕੋਚ ਰਿਹਾ। ਮੁੰਬਈ ਇੰਡੀਅਨਜ਼ ਦਾ ਇਸ ਸਾਲ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ। ਟੀਮ ਨੇ 14 ’ਚੋਂ ਸਿਰਫ਼ ਚਾਰ ਮੈਚ ਜਿੱਤੇ। ਜੈਵਰਧਨੇ ਨੇ ਕਿਹਾ, ‘2017 ਵਿੱਚ ਹੁਨਰਮੰਦ ਖਿਡਾਰੀਆਂ ਦੀ ਟੀਮ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਸੀ ਅਤੇ ਅਸੀਂ ਪ੍ਰਦਰਸ਼ਨ ਵੀ ਕਾਫੀ ਚੰਗਾ ਕੀਤਾ। ਹੁਣ ਉਸੇ ਭੂਮਿਕਾ ਵਿੱਚ ਵਾਪਸੀ ਦਾ ਮੌਕਾ ਦਿਲਚਸਪ ਚੁਣੌਤੀ ਹੈ।’ -ਪੀਟੀਆਈ

Advertisement

Advertisement