ਜਾਵੇਦ ਅਖ਼ਤਰ ਨੇ ‘ਗੱਦਾਰ ਦਾ ਪੁੱਤਰ’ ਕਹਿਣ ’ਤੇ ਸੋਸ਼ਲ ਮੀਡੀਆ ਯੂਜ਼ਰ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ
07:12 AM Jul 08, 2024 IST
ਨਵੀਂ ਦਿੱਲੀ, 7 ਜੁਲਾਈ
ਗੀਤਕਾਰ ਜਾਵੇਦ ਅਖ਼ਤਰ ਨੇ ਉਨ੍ਹਾਂ ਨੂੰ ‘ਗੱਦਾਰ ਦਾ ਪੁੱਤਰ’ ਕਹਿਣ ’ਤੇ ਇਕ ਸੋਸ਼ਲ ਮੀਡੀਆ ਯੂਜ਼ਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ 1857 ਦੀ ਬਗਾਵਤ ਦੇ ਸਮੇਂ ਤੋਂ ਭਾਰਤ ਦੇ ਆਜ਼ਾਦੀ ਸੰਗਰਾਮ ਦਾ ਹਿੱਸਾ ਰਿਹਾ ਹੈ। ਅਖ਼ਤਰ ਦੀ ਇਹ ਟਿੱਪਣੀ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਉਨ੍ਹਾਂ ਦੀ ਇਕ ਪੋਸਟ ਨੂੰ ਲੈ ਕੇ ਕੀਤੇ ਗਈ ਟਿੱਪਣੀ ਸਬੰਧੀ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਮੁੜ ਤੋਂ ਚੁਣੇ ਜਾਣ ਦੀਆਂ ਸੰਭਾਵਨਾਵਾਂ ’ਤੇ ਟਿੱਪਣੀ ਕੀਤੀ ਸੀ। ਅਖ਼ਤਰ ਨੇ ‘ਐਕਸ’ ਉੱਤੇ ਲਿਖਿਆ, ‘‘ਮੈਂ ਇਕ ਮਾਣਮੱਤਾ ਭਾਰਤੀ ਨਾਗਰਿਕ ਹਾਂ ਅਤੇ ਆਪਣੇ ਆਖ਼ਰੀ ਸਾਹ ਤੱਕ ਅਜਿਹਾ ਹੀ ਰਹਾਂਗਾ ਪਰ ਜੋਅ ਬਾਇਡਨ ਨਾਲ ਮੇਰੀ ਇੱਕ ਗੱਲ ਮਿਲਦੀ ਹੈ। ਸਾਡੇ ਦੋਹਾਂ ਕੋਲ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣਨ ਦੀ ਬਰਾਬਰ ਸੰਭਾਵਨਾ ਹੈ।’’ ਸੋਸ਼ਲ ਮੀਡੀਆ ਯੂਜ਼ਰ ਨੇ ਅਖ਼ਤਰ ਦੀ ਪੋਸਟ ’ਤੇ ਟਿੱਪਣੀ ਕੀਤੀ ਸੀ ਅਤੇ ਉਨ੍ਹਾਂ ਨੂੰ ਦੇਸ਼ ਨੂੰ ਧਾਰਮਿਕ ਆਧਾਰ ’ਤੇ ਵੰਡਣ ਵਾਲੇ ‘ਗੱਦਾਰ ਦਾ ਪੁੱਤਰ’ ਕਿਹਾ ਸੀ। -ਪੀਟੀਆਈ
Advertisement
Advertisement