ਜਥੇਦਾਰ ਤਰਸੇਮ ਸਿੰਘ ਕੋਟਲਾ ਮੁੜ ਪ੍ਰਧਾਨ ਬਣੇ
05:48 AM Feb 08, 2024 IST
ਦੇਵੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਦੇਵੀਨਗਰ ਨੇ ਅੱਜ ਪਿੰਡ ਕੋਟਲਾ ਵਿੱਚ ਜਥੇਦਾਰ ਤਰਸੇਮ ਸਿੰਘ ਕੋਟਲਾ ਨੂੰ ਪਾਰਟੀ ਦੇ ਸਰਕਲ ਰੌਹੜ ਜਾਗੀਰ ਦਾ ਮੁੜ ਪ੍ਰਧਾਨ ਬਣਾਇਆ ਹੈ। ਇਸ ਸਬੰਧੀ ਸਨਮਾਨ ਸਮਾਰੋਹ ਦੌਰਾਨ ਜਥੇਦਾਰ ਤਰਸੇਮ ਸਿੰਘ ਕੋਟਲਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਦੇਵੀਨਗਰ, ਰਾਜ ਕੁਮਾਰ ਸੈਣੀ ਖਰਾਬਗੜ੍ਹ, ਗੁਰਮੇਲ ਸਿੰਘ ਖਰਾਬਗੜ੍ਹ, ਮਲਕੀਤ ਸਿੰਘ, ਅਵਤਾਰ ਸਿੰਘ, ਰਾਜ ਕੁਮਾਰ, ਕਰਮ ਸਿੰਘ ਤੇ ਬਿੰਮੀ ਸਾਰੇ ਦੇਵੀਨਗਰ, ਸੁਖਵਿੰਦਰ ਸਿੰਘ ਪਠਾਣਮਾਜਰਾ, ਸੁਰਿੰਦਰ ਸਿੰਘ ਬੀਬੀਪੁਰ, ਗੁਰਚਰਨ ਸਿੰਘ ਰੌਹੜ, ਰਵਿੰਦਰ ਸਿੰਘ ਫੋਰਮੈਨ ਰੋਹੜ , ਸਾਹਿਬ ਸਿੰਘ ਲਾਲੀ ਰੋਹੜ, ਕਰਨੈਲ ਸਿੰਘ ਰੁੜਕੀ, ਇੰਦਰ ਸਿੰਘ ਰੁੜਕੀ, ਜਗਜੀਤ ਸਿੰਘ ਕੋਟਲਾ, ਰਣਜੀਤ ਸਿੰਘ ਨੰਬਰਦਾਰ ਕੋਟਲਾ ਅਤੇ ਧੰਨਜੀਤ ਸਿੰਘ ਕੋਟਲਾ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement