ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਰਖੜ ਹਾਕੀ ਅਕੈਡਮੀ ਕੁਆਰਟਰ ਫਾਈਨਲ ਵਿੱਚ ਪੁੱਜੀ

07:33 AM Aug 11, 2024 IST

ਲੁਧਿਆਣਾ: ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨਵੀਂ ਦਿੱਲੀ ਦੇ ਧਿਆਨ ਚੰਦ ਨੈਸ਼ਨਲ ਹਾਕੀ ਸਟੇਡੀਅਮ ਵਿੱਚ ਹਾਕੀ ਇੰਡੀਆ ਵੱਲੋਂ ਕਰਵਾਈ ਜਾ ਰਹੀ ਦੂਸਰੀ ਕੌਮੀ ਹਾਕੀ ਅਕੈਡਮੀ ਚੈਂਪੀਅਨਸ਼ਿਪ ਅੰਡਰ 19 ਵਿੱਚ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋ ਗਈ ਹੈ। ਅਕੈਡਮੀ ਨੇ ਲੀਗ ਮੈਚ ਵਿੱਚ ਅਸ਼ਵਨੀ ਕੁਮਾਰ ਅਕੈਡਮੀ ਕਰਨਾਟਕ ਨੂੰ 3-2 ਨਾਲ, ਕੁਰੂਕਸ਼ੇਤਰ ਅਕੈਡਮੀ ਨੂੰ 7-0 ਨਾਲ ਅਤੇ ਰਾਜਾ ਕਰਨ ਹਾਕੀ ਅਕੈਡਮੀ ਨੂੰ 2-1 ਨਾਲ ਜਦਕਿ ਰਾਊਂਡ ਕਲਾਸ ਹੱਥੋਂ ਜਰਖੜ ਅਕੈਡਮੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਤਿੰਨ ਜਿੱਤਾਂ ਨਾਲ ਜਰਖੜ ਅਕੈਡਮੀ ਨੇ ਕੁੱਲ 9 ਅੰਕ ਹਾਸਲ ਕਰ ਕੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਇਸ ਪ੍ਰਾਪਤੀ ’ਤੇ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟਰੇਲੀਆ ਤੇ ਨਵਤੇਜ ਸਿੰਘ ਤੇਜਾ ਆਸਟਰੇਲੀਆ ਨੇ ਅਕੈਡਮੀ ਦੇ ਸਮੂਹ ਖਿਡਾਰੀਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ

Advertisement

Advertisement