ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜਨਮੇਜਾ ਸਿੰਘ ਜੌਹਲ ਦੀਆਂ ਪੁਸਤਕਾਂ ਰਿਲੀਜ਼

07:37 AM Sep 11, 2024 IST

ਹਰਜੀਤ ਲਸਾੜਾ
ਬ੍ਰਿਸਬਨ, 10 ਸਤੰਬਰ
ਇੱਥੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਦੇ ਪਸਾਰ ਲਈ ਕਾਰਜਸ਼ੀਲ ਸੰਸਥਾ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਸਾਹਿਤਕ ਸਮਾਗਮ ਦੌਰਾਨ ਲੇਖਕ ਜਨਮੇਜਾ ਸਿੰਘ ਜੌਹਲ ਦੀਆਂ ਦੋ ਪੁਸਤਕਾਂ ‘ਸ਼ਮੀਰੋ’ ਅਤੇ ‘ਕਾਲਾ ਇਲਮ’ ਰਿਲੀਜ਼ ਕੀਤੀਆਂ ਗਈਆਂ। ਇਸ ਦੌਰਾਨ ਗਾਇਕ ਗੁਰਜਿੰਦਰ ਸੰਧੂ ਦੇ ਗੀਤ ‘ਰੂਹਦਾਰੀਆਂ’ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਮੁੱਖ ਮਹਿਮਾਨਾਂ ’ਚ ਸਿੱਖਿਆ ਖੇਤਰ ’ਚ ਕਾਰਜਸ਼ੀਲ ਰਹੇ ਪ੍ਰਿੰਸੀਪਲ ਜੈਪਾਲ ਸਿੰਘ ਬਰਾੜ ਅਤੇ ਪੱਤਰਕਾਰ ਤੇ ਲੇਖਕ ਯਸ਼ਪਾਲ ਗੁਲਾਟੀ ਸਨ। ਸੰਸਥਾ ਪ੍ਰਧਾਨ ਰੀਤੂ ਅਹੀਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੁਸਤਕ ‘ਕਾਲਾ ਇਲਮ’ ਅਤੇ ‘ਸ਼ਮੀਰੋ’ ਉੱਪਰ ਸੰਖੇਪ ਚਾਨਣਾ ਪਾਇਆ। ਗਲੋਬਲ ਇੰਸਟੀਚਿਊਟ ਦੇ ਬਲਵਿੰਦਰ ਮੋਰੋਂ ਨੇ ਨਵੀਂ ਬਣੀ ਕਮੇਟੀ ਨੂੰ ਇਸ ਸਿਰਜਣਾਤਮਕ ਕਾਰਜ ਲਈ ਵਧਾਈ ਦਿੱਤੀ। ਇਸ ਦੌਰਾਨ ਵਰਿੰਦਰ ਅਲੀਸ਼ੇਰ, ਹਰਮਨਦੀਪ ਗਿੱਲ, ਮਨਜੀਤ ਬੋਪਾਰਾਏ, ਗਗਨਦੀਪ ਸਿੰਘ, ਅਮਨਦੀਪ ਸਿੰਘ ਹੋਠੀ, ਗੁਰਦੇਵ ਸਿੰਘ ਸਿੱਧੂ, ਲਵਪ੍ਰੀਤ ਗਿੱਲ, ‘ਜਸਕਰਨ ਅਤੇ ਜਸਵੰਤ ਵਾਗਲਾ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਕਬਾਲ ਸਿੰਘ ਧਾਮੀ, ਅਨਮੋਲ, ਪਰਮਿੰਦਰ ਅਤੇ ਗੁਰਜਿੰਦਰ ਸੰਧੂ ਨੇ ਆਪਣੇ ਗੀਤਾਂ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਤੋਰੀ। ਲੇਖਕ ਯਸ਼ਪਾਲ ਗੁਲਾਟੀ ਦੀ ਮਿਨੀ ਕਹਾਣੀ ‘ਸਟਾਫ਼ ਮੈਂਬਰ’ ਚੰਗਾ ਸੁਨੇਹਾ ਦੇ ਗਈ। ਉਨ੍ਹਾਂ ਪੰਜਾਬੀ ਪੱਤਰਕਾਰੀ ਦੇ ਮੌਜੂਦਾ ਦੌਰ ਨੂੰ ਸ਼ਬਦੀ ਜਾਮਾ ਪਹਿਨਾਇਆ। ਪ੍ਰਿੰਸੀਪਲ ਜੈਪਾਲ ਸਿੰਘ ਬਰਾੜ ਨੇ ਆਪਣੇ ਅਧਿਆਪਨ ਦੇ ਸਫ਼ਰ ਨਾਲ ਭਰਪੂਰ ਨੇੜਤਾ ਪੁਆਈ ਅਤੇ ਵਿਅਕਤੀਗਤ ਤਜਰਬੇ ਸਾਂਝੇ ਕੀਤੇ।

Advertisement

Advertisement