ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਨ੍ਹਵੀ ਨੇ ਧੋਨੀ ਨਾਲ ਮਿਲਣ ਦੇ ਪਲ ਕੀਤੇ ਸਾਂਝੇ

08:09 AM May 16, 2024 IST

ਮੁੰਬਈ: ਅਦਾਕਾਰਾ ਜਾਨ੍ਹਵੀ ਕਪੂਰ ਦੀ ਅਗਾਮੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ਮਾਹੀ’ ਰਿਲੀਜ਼ ਹੋਣ ਲਈ ਤਿਆਰ ਹੈ। ਅਦਾਕਾਰਾ ਨੇ ਭਾਰਤੀ ਕ੍ਰ਼ਿਕਟ ਟੀਮ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਮਿਲਣ ਦਾ ਆਪਣਾ ਤਜਰਬਾ ਸਾਂਝਾ ਕੀਤਾ। ਜਾਨ੍ਹਵੀ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਮੀਡੀਆ ਸਮਾਗਮ ਵਿੱਚ ਹਿੱਸਾ ਲਿਆ ਅਤੇ ਪ੍ਰੈੱਸ ਨੂੰ ਮਹਾਨ ਕ੍ਰਿਕਟਰ ਦੀ ਕੰਪਨੀ ਮਾਨਣ ਦੇ ਆਪਣੇ ਤਜਰਬੇ ਬਾਰੇ ਦੱਸਿਆ। ਉਸ ਨੇ ਮਲਟੀਪਲੈਕਸ ਵਿੱਚ ਮੀਡੀਆ ਨੂੰ ਦੱਸਿਆ, ‘ਮੇਰਾ ਮੰਨਣਾ ਹੈ ਕਿ ਇਥੇ ਮੈਂ ਹੀ ਨਹੀਂ, ਹਰ ਕੋਈ ਮਹਿੰਦਰ ਸਿੰਘ ਧੋਨੀ ਸਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਸ ਕੋਲ ਕੋਈ ਅਜਿਹੀ ਸ਼ੈਅ ਹੈ ਜੋ ਤੁਹਾਨੂੰ ਪ੍ਰਭਾਵਿਤ ਕਰਦੀ ਹੈ। ਕੁੱਝ ਦਿਨ ਪਹਿਲਾਂ ਮੈਂ ਉਨ੍ਹਾਂ ਨਾਲ ਇੱਕ ਸਮਾਰੋਹ ਵਿੱਚ ਸੀ। ਜਿਵੇਂ ਹੀ ਮੈਂ ਉਨ੍ਹਾਂ ਨੂੰ ਘੁੰਮਦੇ ਹੋਏ ਦੇਖਿਆ, ਮੈਨੂੰ ਲੱਗਿਆ ਕਿ ਉਹ ਚੱਲ ਨਹੀਂ ਰਹੇ ਸੀ, ਸਗੋਂ ਗਲਾਈਡਿੰਗ ਕਰ ਰਹੇ ਸੀ।’’ ਉਸ ਨੇ ਦੱਸਿਆ ਕਿ ਕਿਵੇਂ ਕ੍ਰਿਕਟਰ ਦੇ ਵਿਵਹਾਰ ਨੇ ਉਸ ਨੂੰ ਪ੍ਰਭਾਵਿਤ ਕੀਤਾ। ਉਸ ਨੇ ਅੱਗੇ ਕਿਹਾ, ‘ਉਨ੍ਹਾਂ ਲੋਕਾਂ ਨਾਲ ਸਿਰਫ਼ ਸੈਲਫ਼ੀ ਹੀ ਨਹੀਂ ਲਈ, ਸਗੋਂ ਅੱਗੇ ਚਲਦੇ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰਦੇ ਰਹੇ ਅਤੇ ਸਾਰਿਆਂ ਨਾਲ ਬਹੁਤ ਸਤਿਕਾਰ ਨਾਲ ਪੇਸ਼ ਆਉਂਦੇ ਸਨ। ਉਨ੍ਹਾਂ ਦਾ ਇੰਨਾ ਨਿਮਰ ਹੋਣਾ ਉਨ੍ਹਾਂ ਦੇ ਚਰਿੱਤਰ ਅਤੇ ਉਨ੍ਹਾਂ ਦੇ ਦਿਲ ਬਾਰੇ ਬਹੁਤ ਕੁੱਝ ਦੱਸ ਰਿਹਾ ਸੀ। ਇਹ ਉਨ੍ਹਾਂ ਦਾ ਚਰਿੱਤਰ ਅਤੇ ਆਚਰਣ ਹੈ ਜੋ ਬਹੁਤ ਹੀ ਪ੍ਰੇਰਨਾਦਾਈ ਹੈ।’’ -ਆਈਏਐੱਨਐੱਸ

Advertisement

Advertisement