ਜੰਮੂ: ਫੌਜੀ ਕੈਂਪ ਦੇ ਨੇੜੇ ਘੁੰਮਦੇ ਦਿਖੇ ਦੋ ਸ਼ੱਕੀ, ਗੋਲੀਬਾਰੀ
11:03 PM May 10, 2025 IST
ਜੰਮੂ, 10 ਮਈ
Advertisement
ਨਗਰੋਟਾ ਖੇਤਰ ਵਿਚ ਇਕ ਫੌਜੀ ਕੈਂਪ ਦੇ ਬਾਹਰ ਸ਼ੱਕੀ ਗਤੀਵਿਧੀਆਂ ਦੇਖੇ ਜਾਣ ਤੋਂ ਬਾਅਦ ਫੌਜੀ ਜਵਾਨ ਵੱਲੋਂ ਗੋਲੀਬਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਖੇਤਰ ਨੂੰ ਸੁਰੱਖਿਅਤ ਕਰਨ ਲਈ ਇਕ ਵਿਸ਼ਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਦੇਰ ਸ਼ਾਮ ਉੱਚ-ਸੁਰੱਖਿਆ ਵਾਲੇ ਨਗਰੋਟਾ ਖੇਤਰ ਵਿਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਕੈਂਪ ਦੇ ਨੇੜੇ ਦੋ ਵਿਅਕਤੀ ਸ਼ੱਕੀ ਤੌਰ ’ਤੇ ਘੁੰਮਦੇ ਪਾਏ ਗਏ, ਜਿਸ ਦੌਰਾਨ ਸੁਚੇਤ ਜਵਾਨ ਵੱਲੋਂ ਦਿੱਤੀ ਗਈ ਚੇਤਾਵਨੀ ਅਣਦੇਖਿਆ ਕੀਤੇ ਜਾਣ ਤੋਂ ਬਾਅਦ ਗੋਲੀਬਾਰੀ ਕੀਤੀ ਗਈ ਹੈ।
ਅਧਿਕਾਰੀ ਨੇ ਕਿਹਾ ਕਿ ਵਿਅਕਤੀ ਭੱਜ ਨਿੱਕਲੇ ਅਤੇ ਉਨ੍ਹਾਂ ਦਾ ਪਤਾ ਲਗਾਉਣ ਅਤੇ ਕਿਸੇ ਵੀ ਖਤਰੇ ਨੂੰ ਬੇਅਸਰ ਕਰਨ ਲਈ ਇਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। -ਪੀਟੀਆਈ
Advertisement
Advertisement