ਜੰਮੂ: ਏਡੀਜੀਪੀ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ
08:48 AM Sep 02, 2024 IST
ਜੰਮੂ 1 ਸਤੰਬਰ
ਪੁਲੀਸ ਦੇ ਇੱਕ ਸਿਖਰਲੇ ਅਧਿਕਾਰੀ ਨੇ ਜੰਮੂ ’ਚ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਵੀ ਸੰਭਾਵੀ ਚੁਣੌਤੀ ਨਾਲ ਨਜਿੱਠਣ ਲਈ ਵੱਖ ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਮਜ਼ਬੂਤ ਤਾਲਮੇਲ ਦਾ ਸੱਦਾ ਦਿੱਤਾ ਹੈ। ਇਸ ਸਾਲ ਅਪਰੈਲ ਤੋਂ ਜੁਲਾਈ ਵਿਚਾਲੇ ਜੰਮੂ ਦੇ ਕਈ ਜ਼ਿਲ੍ਹਿਆਂ ’ਚ ਅਤਿਵਾਦੀ ਘਟਨਾਵਾਂ ਵਾਪਰੀਆਂ ਹਨ। ਸਰਹੱਦ ਪਾਰੋਂ ਅਤਿਵਾਦੀ ਆਕਾਵਾਂ ਨੇ ਸ਼ਾਂਤੀ ਵਾਲੇ ਖੇਤਰ ਨੂੰ ਅਤਿਵਾਦ ਦੀ ਗ੍ਰਿਫ਼ਤ ’ਚ ਲੈਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਜੰਮੂ ਖੇਤਰ ਦੇ ਏਡੀਜੀਪੀ ਆਨੰਦ ਜੈਨ ਨੇ ਲੰਘੀ ਸ਼ਾਮ ਇੱਥੇ ਸੀਨੀਅਰ ਪੁਲੀਸ ਤੇ ਖੁਫੀਆ ਅਧਿਕਾਰੀਆਂ ਦੀ ਮੀਟਿੰਗ ’ਚ ਸੁਰੱਖਿਆ, ਕਾਨੂੰਨ ਪ੍ਰਬੰਧ ਤੇ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜੈਨ ਨੇ ਚੋਣਾਂ ਦੌਰਾਨ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਵੱਖ ਵੱਖ ਸੁਰੱਖਿਆ ਏਜੰਸੀਆਂ ਵਿਚਾਲੇ ਮਜ਼ਬੂਤ ਤਾਲਮੇਲ ਦੀ ਲੋੜ ’ਤੇ ਵੀ ਜ਼ੋਰ ਦਿੱਤਾ। -ਪੀਟੀਆਈ
Advertisement
Advertisement