ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਮੂ: ਕੌਮਾਂਤਰੀ ਸੀਮਾ ’ਤੇ ਪਾਕਿ ਘੁਸਪੈਠੀਆ ਗ੍ਰਿਫ਼ਤਾਰ

10:13 AM Oct 09, 2024 IST

ਜੰਮੂ, 9 ਅਕਤੂਬਰ
ਕੌਮਾਂਤਰੀ ਸੀਮਾ ’ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਵਿਚ ਸਰਗੋਧਾ ਦੇ ਰਹਿਣ ਵਾਲੇ ਸ਼ਾਹਿਦ ਇਮਰਾਨ ਦੇ ਕਬਜ਼ੇ ਵਿਚੋਂ ਦੋ ਚਾਕੂ, ਇਕ ਆਧੁਨਿਕ ਘੜੀ, ਸਿਗਰੇਟ ਪੈਕ, ਸਿਮ ਕਾਰਡ ਹੋਲਡਰ ਅਤੇ ਪਾਕਿਸਤਾਨੀ ਪੰਜ ਰੁਪਏ ਦਾ ਸਿੱਕਾ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਪੁੱਛਗਿੱਛ ਦੌਰਾਨ ਘੁਸਪੈਠੀਏ ਨੇ ਕਿਹਾ ਕਿ ਉਹ ਅਣਜਾਣੇ ਵਿਚ ਸੀਮਾ ਪਾਰ ਕਰ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪੁੱਛਗਿੱਛ ਉਪਰੰਤ ਕਾਬੂ ਕੀਤੇ ਵਿਅਕਤੀ ਨੂੰ ਪੁਲੀਸ ਨੂੰ ਸੌਂਪ ਦਿੱਤਾ ਹੈ। -ਪੀਟੀਆਈ

Advertisement

Advertisement